ਗੂਗਲ ਨੇ ਭਾਰਤ ਨਾਲ ਸੰਬੰਧਤ ਇੱਕ ਦਰਜਨ ਤੋਂ ਵੱਧ ਵੈੱਬਸਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੀ ਵਰਤੋਂ ਹੈਕ ਫਾਰ ਹਾਇਰ ਸਮੂਹਾਂ ਵਲੋਂ ਦੁਨੀਆਂ ਭਰ ‘ਚ ਮਿੱਥੇ ਹਮਲੇ ਦੇ ਤੌਰ ‘ਤੇ ਵਰਤੋਂਕਾਰਾਂ ਨੂੰ ਹੈਂਕਿੰਗ ਦੇ ਜਾਲ ‘ਚ ਫਸਾਉਣ ਲਈ ਕੀਤਾ ਜਾ ਰਿਹਾ ਸੀ। ਗੂਗਲ ਦੇ ਥਰੈੱਟ ਐਨਾਲਸਿਸ ਗਰੁੱਪ ਨੇ ਇਹ ਕਾਰਵਾਈ ਕੀਤੀ ਹੈ। ਵਰਤੋਂਕਾਰਾਂ ਨੂੰ ਖਤਰੇ ਬਾਰੇ ਚਿਤਾਵਨੀ ਦੇਣ ਲਈ ਕੰਪਨੀ ਨੇ ਹਾਲ ਹੀ ‘ਚ ਇੱਕ ਬਲਾਗ ਪੋਸਟ ਕੀਤਾ ਹੈ।
ਇਸ ਵਿੱਚ ਪਾਬੰਦੀਸ਼ੁਧਾ ਡੋਮੇਨ ਤੇ ਵੈੱਬਸਾਈਟਾਂ ਜਾਂ ਅੇਪ ਲਈ ਨਕਲੀ ਲਾਗਇਨ ਪੇਜ਼ ਦੇ ਤੌਰ ‘ਤੇ ਪ੍ਰਦਰਸ਼ਿਤ ਹੋ ਕੇ ਵਰਤੋਂਕਾਰਾਂ ਦੇ ਪੀਸੀ/ਲੈਪਟਾਪ ‘ਚ ਯਾਸੂਸੀ ਯੰਤਰ ਦਾਖ਼ਲ ਕਰਦੇ ਸਨ। ਕੰਪਨੀ ਨੇ ਬਲਾਗ ‘ਚ ਕਿਹਾ ਹੈ ਕਿ ਜਦੋਂ ਵੀ ਕੋਈ ਵਰਤੋਂਕਾਰ ਇਨ੍ਹਾਂ ਡੋਮੇਨ ‘ਤੇ ਲਾਗਇਨ ਕਰਕੇ ਕ੍ਰੀਡੈਂਸ਼ੀਅਲ ਟਾਈਪ ਕਰਦਾ ਹੈ ਤਾਂ ਉਸਦਾ ਵੇਰਵਾ ਹੈਕਰ ਨੂਮ ਭੇਜ ਦਿੱਤਾ ਜਾਂਦਾ ਹੈ। ਸਰਕਾਰੀ ਸੰਗਠਨਾਂ ਤੋਂ ਲੈ ਕੇ ਏਡਬਲਿਊਐੱਸ ਤੇ ਜੀਮੇਲ ਖਾਤੇ ਵੀ ਇਨ੍ਹਾਂ ਵੈੱਬਸਾਈਟਾਂ ਨੇ ਨਿਸ਼ਾਨਾ ਬਣਾਏ ਹਨ।