ਰਾਹੁਲ ਗਾਂਧੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ, ਕਿਹਾ- PM ਮੋਦੀ ਧਿਆਨ ਭਟਕਾਉਣ ‘ਚ ਮਾਹਰ ਪਰ….

0
228

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਡਾਲਰ ਦੇ ਮੁਕਾਬਲੇ ਰੁਪਏ ਦੇ ਡਿੱਗਦੇ ਪੱਧਰ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਦੀ ‘ਧਿਆਨ ਭਟਕਾਉਣ ਦੀ ਕਲਾ’ ‘ਚ ਹਾਸਿਲ ਮੁਹਾਰਤ ਇਨ੍ਹਾਂ ਆਫ਼ਤਾਂ ਨੂੰ ਛੁਪਾ ਨਹੀਂ ਸਕਦੀ। ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 78 ‘ਤੇ, LIC ਦਾ $17 ਬਿਲੀਅਨ ਦਾ ਮੁੱਲ ਘਟਿਆ, WPI ਮਹਿੰਗਾਈ 30 ਸਾਲ ਦੇ ਉੱਚੇ ਪੱਧਰ ‘ਤੇ, ਬੇਰੋਜ਼ਗਾਰੀ ਦਰ ਸਭ ਤੋਂ ਉੱਚੇ ਪੱਧਰ ‘ਤੇ, DHFL ਦੁਆਰਾ ਹੁਣ ਤੱਕ ਦੀ ਸਭ ਤੋਂ ਵੱਡੀ   ਬੈਂਕ ਧੋਖਾਧੜੀ।

ਕਾਂਗਰਸ ਨੇਤਾ ਨੇ ਟਵੀਟ ‘ਚ ਅੱਗੇ ਲਿਖਿਆ, ”ਜਦੋਂ ਭਾਰਤੀ ਸੰਘਰਸ਼ ਕਰ ਰਹੇ ਹਨ, ਮੋਦੀ ਧਿਆਨ ਹਟਾਉਣ ਲਈ ਅਗਲੀ ਯੋਜਨਾ ਬਣਾਉਣ ‘ਚ ਲੱਗੇ ਹੋਏ ਹਨ।” ਰਾਹੁਲ ਗਾਂਧੀ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ। ਰਾਹੁਲ ਨੇ ਆਪਣੇ ਟਵੀਟ ‘ਚ ਕਿਹਾ, ”ਭਾਰਤ ਨੂੰ ਦੋ ਮੋਰਚਿਆਂ ‘ਤੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਨੀਪਥ ਸਕੀਮ ਸਾਡੇ ਹਥਿਆਰਬੰਦ ਬਲਾਂ ਦੀ ਕਾਰਜਸ਼ੀਲਤਾ ਨੂੰ ਕਮਜ਼ੋਰ ਕਰਦੀ ਹੈ। ਭਾਜਪਾ ਸਰਕਾਰ ਨੂੰ ਸਾਡੀਆਂ ਫੌਜਾਂ ਦੀ ਸ਼ਾਨ, ਪਰੰਪਰਾਵਾਂ, ਬਹਾਦਰੀ ਅਤੇ ਅਨੁਸ਼ਾਸਨ ਨਾਲ ਸਮਝੌਤਾ ਕਰਨਾ ਬੰਦ ਕਰਨਾ ਚਾਹੀਦਾ ਹੈ।” ਕਾਂਗਰਸ ਨੇਤਾ ਅਗਨੀਪਥ ਯੋਜਨਾ ਨੂੰ ਲੈ ਕੇ ਸੋਮਵਾਰ ਨੂੰ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਹਨ। 20 ਸੀਨੀਅਰ ਕਾਂਗਰਸੀ ਆਗੂ ਅਤੇ ਬੁਲਾਰੇ 20 ਵੱਖ-ਵੱਖ ਸ਼ਹਿਰਾਂ ਵਿੱਚ ਦੁਪਹਿਰ 1 ਵਜੇ ਪ੍ਰੈਸ ਕਾਨਫਰੰਸ ਕਰਨਗੇ।

LEAVE A REPLY

Please enter your comment!
Please enter your name here