ਅਗਨੀਪੱਥ ਯੋਜਨਾ ਦਾ ਨੌਜਵਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਬਿਹਾਰ ‘ਚ ਇਸ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਰੇਲਗੱਡੀਆਂ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਬਿਹਾਰ ‘ਚ ਪੂਰਬੀ ਮੱਧ ਰੇਲਵੇ ਦੇ ਅਧਿਕਾਰ ਖੇਤਰ ‘ਚੋਂ ਲੰਘਣ ਵਾਲੀਆਂ ਟ੍ਰੇਨਾਂ ਅੱਜ ਤੋਂ 20 ਜੂਨ ਤੱਕ ਰਾਤ 8 ਵਜੇ ਤੋਂ ਸਵੇਰੇ 4 ਵਜੇ ਤੱਕ ਹੀ ਚੱਲਣਗੀਆਂ।
ਦੱਸ ਦਈਏ ਕਿ ਬਿਹਾਰ ‘ਚ ਚੌਥੇ ਦਿਨ ਵੀ ਅਗਨੀਪੱਥ ਯੋਜਨਾ ਦੇ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਪਟਨਾ ਦੇ ਮਸੌੜੀ ‘ਚ ਤਾਰਗੇਨਾ ਸਟੇਸ਼ਨ ਦੇ ਕੋਲ ਪੱਥਰਬਾਜ਼ੀ ਤੇ ਫਾਇਰਿੰਗ ਹੋਈ ਹੈ। ਪ੍ਰਦਰਸ਼ਨਕਾਰੀ ਵਲੋਂ ਸਟੇਸ਼ਨ ਅੰਦਰ ਤੋੜ ਭੰਨ ਕੀਤੀ ਗਈ। ਇਸਦੇ ਨਾਲ ਹੀ ਪਾਰਕਿੰਗ ‘ਚ ਖੜੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆ ਨੇ ਪੁਲਿਸ ‘ਤੇ ਵੀ ਪਥਰਾਅ ਕੀਤਾ। ਜਾਣਕਾਰੀ ਅਨੁਸਾਰ ਇਸ ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਕਈ ਰਾਊਂਡ ਫਾਇਰ ਕੀਤੇ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਥਾਣੇ ‘ਤੇ ਵੀ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ‘ਤੇ ਵੀ ਰਾਊਂਡ ਫਾਇਰ ਕੀਤੇ। ਬਚਾਅ ਕਾਰਜ ਵਜੋਂ ਪੁਲਿਸ ਵਲੋਂ ਰਾਊਂਡ ਫਾਇਰ ਕੀਤੇ ਗਏ। ਇਸ ਪ੍ਰਦਰਸ਼ਨ ਦੇ ਚੱਲਦਿਆਂ ਬਿਹਾਰ ਦੇ 15 ਜ਼ਿਲ੍ਹਿਆਂ ‘ਚ 19 ਜੂਨ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।