ਸਿੱਧੂ ਮੂਸੇਵਾਲਾ ਦਾ ਗਾਣਾ ‘295’ ਬਿਲਬੋਰਡ ਗਲੋਬਲ ਸੂਚੀ ’ਚ ਸ਼ਾਮਲ, YouTube ‘ਤੇ ਤੀਜੇ ਨੰਬਰ ‘ਤੇ

0
145

ਸਿੱਧੂ ਮੂਸੇਵਾਲਾ (Sidhu MooseWala) ਦੇ ਗੀਤ ‘295’ ਨੇ ‘ਬਿਲਬੋਰਡ ਗਲੋਬਲ 200 ਚਾਰਟ’ (Billboard Global 200 Chart) ਵਿੱਚ ਥਾਂ ਬਣਾ ਲਈ ਹੈ। ਸਿੱਧੂ ਮੂਸੇਵਾਲਾ ਦਾ ਜਵਾਹਰਕੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਗਾਇਕ ਭਾਰਤ ‘ਚ ‘ਸੋ ਹਾਈ’, ‘ਸੇਮ ਬੀਫ’, ‘ਦਿ ਲਾਸਟ ਰਾਈਡ’ ਅਤੇ ‘ਜਸਟ ਲਿਸਨ’ ਵਰਗੇ ਗੀਤਾਂ ਲਈ ਮਸ਼ਹੂਰ ਸੀ।

ਸਿੱਧੂ ਦੇ ਗੀਤ ‘295’ ਨੇ ਇਸ ਹਫਤੇ ‘ਬਿਲਬੋਰਡ ਗਲੋਬਲ 200 ਚਾਰਟ’ ਵਿੱਚ ਅਚਾਨਕ ਐਂਟਰੀ ਕੀਤੀ ਅਤੇ ਸ਼ੁੱਕਰਵਾਰ ਤੱਕ 154ਵੇਂ ਸਥਾਨ ‘ਤੇ ਪਹੁੰਚ ਗਿਆ। ਇਸ ਸੂਚੀ ਵਿੱਚ ਗਾਇਕਾ ਕੇਟ ਬੁਸ਼ ਦਾ ‘ਰਨਿੰਗ ਅੱਪ ਦਿ ਹਿੱਲ’ ਸਭ ਤੋਂ ਉੱਪਰ ਹੈ ਅਤੇ ਇਸ ਵਿੱਚ ਹੈਰੀ ਸਟਾਈਲਜ਼, ਬੈਡ ਬੰਨੀ, ਲਿਜ਼ੋ, ਕੈਮਿਲਾ ਕੈਬੇਲੋ, ਐਡ ਸ਼ੀਰਨ ਅਤੇ ਜਸਟਿਨ ਬੀਬਰ ਦੇ ਮਸ਼ਹੂਰ ਗੀਤ ਵੀ ਸ਼ਾਮਲ ਹਨ।

295′ ਗੀਤ ਨੂੰ ਯੂਟਿਊਬ ‘ਤੇ 20 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ

ਸਿੱਧੂ ਨੇ ‘295’ ਗੀਤ ਅਤੇ ਇਸਦੀ ਵੀਡੀਓ ਜੁਲਾਈ 2021 ਵਿੱਚ ਰਿਲੀਜ਼ ਕੀਤੀ ਸੀ। ਯੂਟਿਊਬ ਤੋਂ ਇਲਾਵਾ ਇਹ ਗੀਤ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ‘ਯੂਟਿਊਬ ਮਿਊਜ਼ਿਕ’ ‘ਤੇ ਵੀ ਧਮਾਲ ਮਚਾ ਰਿਹਾ ਹੈ। ‘295’ ਗੀਤ ਨੂੰ ਯੂ-ਟਿਊਬ ‘ਤੇ ਕਰੀਬ 20 ਕਰੋੜ ਲੋਕ ਦੇਖ ਚੁੱਕੇ ਹਨ। ਇਹ ਟਰੈਕ ‘ਟੌਪ 100 ਮਿਊਜ਼ਿਕ ਵੀਡੀਓਜ਼ ਗਲੋਬਲ ਚਾਰਟ’ ‘ਤੇ ਤੀਜੇ ਨੰਬਰ ‘ਤੇ ਹੈ।

ਸਿੱਧੂ ਦੇ ਗੀਤ ‘295’ ਦੀ ਲੋਕਪ੍ਰਿਯਤਾ ਵਧਦੀ ਜਾ ਰਹੀ

295′ ਯੂਟਿਊਬ ਗਲੋਬਲ ਚਾਰਟ ‘ਤੇ 3 ਨੰਬਰ ‘ਤੇ ਹੈ, ਜਦੋਂ ਕਿ ਪਲੇਟਫਾਰਮ ‘ਟੌਪ ਆਰਟਿਸਟ ਲਿਸਟ’ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਹੈ। ਸਿੱਧੂ ਦਾ ਇੱਕ ਹੋਰ ਟ੍ਰੈਕ ‘ਦਿ ਲਾਸਟ ਰਾਈਡ’ ਚਾਰਟ ‘ਤੇ ਵੱਧ ਰਿਹਾ ਹੈ ਕਿਉਂਕਿ ਇਹ ਹੁਣ ਛੇਵੇਂ ਸਥਾਨ ‘ਤੇ ਹੈ। ਯੂਟਿਊਬ ‘ਤੇ ਇਸ ਵੀਡੀਓ ਨੂੰ 73 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ

ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕੁਝ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸਦੇ ਕਤਲ ਨੇ ਭਾਰਤੀ ਫਿਲਮ ਅਤੇ ਸੰਗੀਤ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਲਾਕਾਰਾਂ ਨੇ ਸੋਸ਼ਲ ਮੀਡੀਆ ‘ਤੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਸੀ। ਕੈਨੇਡੀਅਨ ਰੈਪਰ ਡਰੇਕ ਨੇ 30 ਮਈ ਨੂੰ ਉਨ੍ਹਾਂ ਮੌਤ ‘ਤੇ ਸੋਗ ਪ੍ਰਗਟ ਕੀਤਾ ਸੀ।

LEAVE A REPLY

Please enter your comment!
Please enter your name here