ਰਾਜ ਸਭਾ ਦੀਆਂ 16 ਸੀਟਾਂ ਲਈ 4 ਰਾਜਾਂ ਵਿਚ ਹੋਈਆਂ ਚੋਣਾਂ ਵਿਚ ਭਾਜਪਾ 9 ਸੀਟਾਂ ਜਿੱਤ ਗਈ ਹੈ ਜਦੋਂ ਕਿ ਕਾਂਗਰਸ ਨੇ ਰਾਜਸਥਾਨ ਵਿਚ 3 ਸੀਟਾਂ ’ਤੇ ਜਿੱਤ ਹਾਸਲ ਕੀਤੀ ਤੇ ਮਹਾਰਾਸ਼ਟਰ ਵਿਚ ਕਾਂਗਰਸ ਤੇ ਸ਼ਿਵ ਸੈਨਾ ਗੱਠਜੋੜ ਨੇ 3 ਸੀਟਾਂ ਜਿੱਤੀਆਂ ਹਨ।
ਮਹਾਰਾਸ਼ਟਰ ਵਿਚ 6 ਵਿਚੋਂ 3 ਸੀਟਾਂ ’ਤੇ ਭਾਜਪਾ ਤੇ 3 ਸੀਟਾਂ ’ਤੇ ਮਹਾ ਵਿਕਾਸ ਗੱਠਜੋੜ ਜਿੱਤਿਆ। ਰਾਜਸਥਾਨ ਵਿਚ 3 ਸੀਟਾਂ ’ਤੇ ਕਾਂਗਰਸ ਅਤੇ 1 ਸੀਟ ’ਤੇ ਭਾਜਪਾ ਜੇਤੂ ਰਹੀ। ਕਰਨਾਟਕਾ ਵਿਚ 4 ਵਿਚੋਂ 3 ਸੀਟਾਂ ’ਤੇ ਭਾਜਪਾ ਅਤੇ 1 ਸੀਟ ’ਤੇ ਕਾਂਗਰਸ ਜੇਤੂ ਰਹੀ ਜਦੋਂ ਕਿ ਹਰਿਆਣਾ ਦੀਆਂ ਦੋ ਸੀਟਾਂ ਵਿਚੋਂ ਇਕ ’ਤੇ ਭਾਜਪਾ ਅਤੇ ਇਕ ’ਤੇ ਭਾਜਪਾ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਜੇਤੂ ਰਿਹਾ।ਹਰਿਆਣਾ ‘ਚ ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਨੇ ਜਿੱਤ ਦਰਜ ਕੀਤੀ ਹੈ।