ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਪਹੁੰਚੇ ਰਾਜਾ ਵੜਿੰਗ

0
186

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਭੋਗ ਸਮਾਗਮ ਹੈ। ਅੱਜ ਹਰ ਇੱਕ ਦੀ ਅੱਖ ਨਮ ਹੈ। ਮਾਨਸਾ ਦੀ ਅਨਾਜ ਮੰਡੀ ‘ਚ ਉਨ੍ਹਾਂ ਦਾ ਭੋਗ ਸਮਾਗਮ ਰੱਖਿਆ ਗਿਆ ਹੈ। ਜਿਸ ‘ਚ ਭਾਰੀ ਗਿਣਤੀ ‘ਚ ਲੋਕ ਇੱਕਠੇ ਹੋ ਰਹੇ ਹਨ। ਮੂਸੇਵਾਲੇ ਦੇ ਭੋਗ ‘ਤੇ ਪੰਜਾਬੀ ਕਲਾਕਾਰ ਕੁਲਵਿੰਦਰ ਬਿੱਲਾ, ਕੌਰ ਬੀ ਅਤੇ ਮੈਂਡੀ ਤੱਖਰ, ਰੇਸ਼ਮ ਸਿੰਘ ਅਨਮੋਲ ਵੀ ਪਹੁੰਚ ਚੁੱਕੇ ਹਨ। ਪੰਜਾਬੀ ਗਾਇਕ ਰੇਸ਼ਮ ਅਨਮੋਲ ਨੇ ਕਿਹਾ ਕਿ ਪੰਜਾਬ ਨੇ ਹੀਰਾ ਗਵਾ ਦਿੱਤਾ ਹੈ ਤੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਲੋਕ ਮੂਸੇਵਾਲਾ ਨੂੰ ਦੇਸ਼ ਵਿਦੇਸ਼ ਚ ਸੁਣਦੇ ਨੇ। ਉਨ੍ਹਾਂ ਕਿਹਾ ਮੂਸੇਵਾਲਾ ਪੰਜਾਬੀ ਮਾਂ ਬੋਲੀ ਨੂੰ ਦੇਸ਼ ਵਿਦੇਸ਼ ਤੱਕ ਲੈ ਕੇ ਗਿਆ।

ਇਸ ਤੋਂ ਇਲਾਵਾ ਦੱਸ ਦਈਏ ਕਿ ਰਾਜਾ ਵੜਿੰਗ ਵੀ ਸਿੱਧੂ ਮੂਸੇਵਾਲਾ ਦੇ ਭੋਗ ਸਮਾਗਮ ‘ਚ ਪਹੁੰਚ ਚੁੱਕੇ ਹਨ। ਇਸ ਮੌਕੇ ਉਹ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੀ ਹਾਲਤ ਦੇਖ ਕੇ ਭਾਵੁਕ ਹੋ ਗਏ ਤੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਆਖਰੀ ਵਿਦਾਈ। ਉਨ੍ਹਾਂ ਨੇ ਪੋਸਟ ਸ਼ੇਅਰ ਕਰਕੇ ਕਿਹਾ ਕਿ ਮੂਸੇਵਾਲੇ ਨੂੰ ਆਖ਼ਰੀ ਵਿਦਾਈ, ਸ਼ੁਭਦੀਪ ਸਿੱਧੂ ਜੀ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਇਆ ਹਾਂ। ਦੁਨੀਆਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਵਧੀਆ ਗਾਇਕ ਸੀ ਪਰ ਮੇਰੇ ਲਈ ਮੇਰਾ ਸਾਥੀ ਅਤੇ ਛੋਟਾ ਭਰਾ ਸੀ। ਮੇਰੇ ਜਹਿਨ ਅਤੇ ਯਾਦਾਂ ਵਿੱਚ ਉਹ ਹਮੇਸ਼ਾ ਜਿਊਂਦਾ ਰਹੇਗਾ। ਉਸਦੇ ਮਾਂ ਪਿਓ ਲਈ ਮੈਂ ਹਮੇਸ਼ਾ ਖੜ੍ਹਾ ਮਿਲਾਂਗਾ।

 

LEAVE A REPLY

Please enter your comment!
Please enter your name here