ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਨੂੰ ਕਰੋਨਾ ਹੋ ਗਿਆ ਹੈ। ਪਿਛਲੇ ਇੱਕ ਹਫ਼ਤੇ ਵਿੱਚ ਅਕਸ਼ੈ ਕੁਮਾਰ, ਕਾਰਤਿਕ ਆਰੀਅਨ, ਆਦਿੱਤਿਆ ਰਾਏ ਕਪੂਰ ਅਤੇ ਕੈਟਰੀਨਾ ਕੈਫ ਦੇ ਕੋਵਿਡ-19 ਪਾਜ਼ੀਟਿਵ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹੁਣ ਕਿੰਗ ਖਾਨ ਦੇ ਸੰਕਰਮਿਤ ਹੋਣ ਨਾਲ ਅਜਿਹਾ ਲੱਗ ਰਿਹਾ ਹੈ ਕਿ ਕੋਰੋਨਾ ਨੇ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਆਪਣੇ ਪੈਰ ਪਸਾਰ ਲਏ ਹਨ।
ਕੁੱਝ ਦਿਨ ਪਹਿਲਾਂ ਹੀ ਸਾਹਰੁਖ ਖਾਨ ਨੇ ਆਪਣੀ ਫਿਲਮ ਜਵਾਨ ਦਾ ਐਲਾਨ ਕੀਤਾ ਸੀ। ਇਸ ਫਿਲਮ ਦਾ ਨਿਰਦੇਸ਼ਨ (Atlee Kumar) ਕਰ ਰਹੇ ਹਨ। ਫਿਲਮ ਬਾਰੇ ਸ਼ਾਹਰੁਖ ਖਾਨ ਨੇ ਕਿਹਾ, “ਜਵਾਨ ਇੱਕ ਯੂਨੀਵਰਸਲ ਕਹਾਣੀ ਹੈ ਜੋ ਭਾਸ਼ਾਵਾਂ, ਭੂਗੋਲਿਆਂ ਤੋਂ ਪਰੇ ਹੈ ਅਤੇ ਸਾਰਿਆਂ ਦੇ ਆਨੰਦ ਲਈ ਹੈ। ਇਸ ਅਨੋਖੀ ਫਿਲਮ ਨੂੰ ਬਣਾਉਣ ਦਾ ਸਿਹਰਾ ਅਤਲੀ ਕੁਮਾਰ ਨੂੰ ਜਾਂਦਾ ਹੈ, ਜੋ ਮੇਰੇ ਲਈ ਵੀ ਬਹੁਤ ਵਧੀਆ ਅਨੁਭਵ ਰਿਹਾ ਹੈ। ਜਿਵੇਂ ਕਿ ਮੈਨੂੰ ਐਕਸ਼ਨ ਫਿਲਮਾਂ ਪਸੰਦ ਹਨ। ਟੀਜ਼ਰ ਸਿਰਫ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਦੀ ਝਲਕ ਦਿੰਦਾ ਹੈ।”
ਖਬਰਾਂ ਮੁਤਾਬਕ ਕੈਟਰੀਨਾ ਦੂਜੀ ਵਾਰ ਕੋਰੋਨਾ ਨਾਲ ਸੰਕਰਮਿਤ ਹੋਈ ਹੈ। ਕੈਟਰੀਨਾ ਪਿਛਲੇ ਹਫਤੇ ਦੱਖਣੀ ਸੁਪਰਸਟਾਰ ਵਿਜੇ ਸੇਤੂਪਤੀ ਨਾਲ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਫਿਲਮ ‘ਮੇਰੀ ਕ੍ਰਿਸਮਸ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਸੀ। ਕੈਟਰੀਨਾ ਦੇ ਕੋਵਿਡ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਫਿਲਮ ਦੀ ਸ਼ੂਟਿੰਗ ਸ਼ੈਡਿਊਲ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਕੈਟ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਆਬੂ ਧਾਬੀ ਵਿੱਚ ਆਈਫਾ ਐਵਾਰਡ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੀ।