ਮਾਲ ਮਹਿਕਮੇ ਵਲੋਂ ਹੁਸ਼ਿਆਰਪੁਰ ਦਾ ਸਬ ਰਜਿਸਟਰਾਰ ਮੁਅੱਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ (ਤਹਿਸੀਲਦਾਰ) ਹਰਮਿੰਦਰ ਸਿੰਘ ਨੂੰ ਐਨ. ਓ. ਸੀ ਤੋਂ ਬਗ਼ੈਰ ਤਸਦੀਕ ਕਰਨ ਕਰਕੇ ਪੰਜਾਬ ਸਿਵਲ ਸੇਵਾਵਾਂ 1970 ਦੇ ਨਿਯਮ 4 (1) (ਏ) ਅਧੀਨ ਤੁਰੰਤ ਪ੍ਰਭਾਵ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਸਰਕਾਰ ਵਲੋਂ ਕਰਮਜੋਤ ਸਿੰਘ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਸਬ ਰਜਿਸਟਰਾਰ (ਤਹਿਸੀਲਦਾਰ) ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ।