ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸਸਕਾਰ ਹੋਣ ਜਾ ਰਿਹਾ ਹੈ। ਪਿੰਡ ‘ਮੂਸਾ’ ‘ਚ ਗਮਗੀਨ ਮਾਹੌਲ ਬਣਿਆ ਹੋਇਆ ਹੈ। ਸਿੱਧੂ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਸਿੱਧੂ ਮੂਸੇਵਾਲਾ ਦੀ 5911 ਟ੍ਰੈਕਟਰ ‘ਤੇ ਅੰਤਿਮ ਵਿਦਾਈ। ਸਿੱਧੂ ਦਾ ਸਸਕਾਰ ਸ਼ਮਸਾਨਘਾਟ ਦੀ ਬਜਾਏ ਉਨ੍ਹਾਂ ਦੇ ਖੇਤਾਂ ‘ਚ ਕੀਤਾ ਜਾਵੇਗਾ। ਨਮ ਅੱਖਾਂ ਨਾਲ ਸਿੱਧੂ ਮੂਸੇਵਾਲਾ ਨੂੰ ਅਲਵਿਦਾ ਕਹਿਣ ਲਈ ਭਾਰੀ ਇੱਕਠ ਹੋ ਗਿਆ ਹੈ।
ਖੇਤਾਂ ਦੀ ਮਿੱਟੀ ‘ਚ ਵਿਲੀਨ ਹੋਇਆ ‘ਟਿੱਬਿਆਂ ਦਾ ਪੁੱਤ’। ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਹੋ ਗਿਆ ਹੈ। ਮੂਸੇਵਾਲਾ ਆਪਣੇ ਗੀਤਾਂ ਰਾਹੀਂ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਰਹੇਗਾ।