ਪੰਜਾਬ ਸਰਕਾਰ ਨੇ ਸੂਬੇ ਵਿਚ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਲਈ ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ ਜਾਰੀ ਕੀਤੀ ਹੈ। ਹੁਣ ਇਸ ਦੇ ਜ਼ਰੀਏ ਉਸਾਰੀ ਕਿੱਤੇ ਨਾਲ ਜੁੜੇ ਕਿਰਤੀ ਆਪਣੀ ਰਜਿਸਟਰੇਸ਼ਨ ਸੌਖਿਆਂ ਹੀ ਕਰਵਾ ਸਕਣਗੇ।
ਆਮ ਆਦਮੀ ਪਾਰਟੀ ਵਲੋਂ ਇਸ ਸੰਬੰਧੀ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਪੋਸਟ ‘ਚ ਲਿਖਿਆ ਹੈ ਕਿ ‘ਆਪ’ ਸਰਕਾਰ ਵਲੋਂ ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ ਹੁਣ ਹਰ ਮਜ਼ਦੂਰ ਤੱਕ ‘ਆਪ’ ਸਰਕਾਰ ਦੀਆਂ ਸਕੀਮਾਂ ਦਾ ਲਾਭ ਪਹੁੰਚੇਗਾ। ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਜਿਨ੍ਹਾਂ ਮਜ਼ਦੂਰਾਂ ਕਰਕੇ ਇਹ ਦੁਨੀਆਂ ਰਹਿਣਯੋਗ ਹੈ, ਅਸੀਂ ਉਨ੍ਹਾਂ ਨੂੰ ਰੁਲਣ ਨਹੀਂ ਦੇਵਾਂਗੇ।