ਅਸਾਮ ਸਰਕਾਰ ਨੇ ਸਿੱਖਿਆ ਨੂੰ ਲੈ ਕੇ ਕੀਤਾ ਵੱਡਾ ਫੈਸਲਾ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਚਾਹ ਦੇ ਬਾਗਾਂ ‘ਚ ਖੁੱਲ੍ਹਣਗੇ ਸਕੂਲ

0
142

ਆਜ਼ਾਦੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਅਸਾਮ ਸਰਕਾਰ ਦੇ ਫੈਸਲੇ ਤੋਂ ਬਾਅਦ ਚਾਹ ਦੇ ਬਾਗਾਂ ‘ਚ ਸਕੂਲ ਖੁੱਲ੍ਹਣਗੇ। ਸੂਬਾ ਸਰਕਾਰ ਅਨੁਸਾਰ ਬਾਗਾਂ ਵਿੱਚ ਕੁੱਲ 119 ਸਕੂਲ ਖੁੱਲ੍ਹਣਗੇ, ਜਿਨ੍ਹਾਂ ਵਿੱਚੋਂ 97 ਹਾਈ ਸਕੂਲ 10 ਮਈ ਨੂੰ ਆਪਣਾ ਪਹਿਲਾ ਸਿੱਖਿਆ ਸੈਸ਼ਨ ਸ਼ੁਰੂ ਕਰਨਗੇ।

ਬਾਕੀ 22 ਸਕੂਲਾਂ ਦੀ ਉਸਾਰੀ ਵੱਖ-ਵੱਖ ਪੜਾਵਾਂ ਵਿੱਚ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਅਗਲੇ ਸਾਲ 2023 ਤੱਕ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਵੀ ਸ਼ੁਰੂ ਹੋ ਜਾਵੇਗੀ।

200 ਚਾਹ ਬਾਗਾਂ ਵਿੱਚ 119 ਸਕੂਲ ਖੋਲ੍ਹਣ ਦਾ ਪ੍ਰਸਤਾਵ
2017-18 ਦੇ ਰਾਜ ਦੇ ਬਜਟ ਵਿੱਚ ਅਸਾਮ ਸਰਕਾਰ ਨੇ 200 ਚਾਹ ਬਾਗਾਂ ਵਿੱਚ 119 ਹਾਈ ਸਕੂਲ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਸੀ। ਸਾਲ 2020 ਵਿੱਚ ਅਸਾਮ ਸਰਕਾਰ ਨੇ ਸਕੂਲਾਂ ਲਈ ਪ੍ਰਾਇਮਰੀ ਵਿਕਾਸ ਫੰਡ ਦੀ ਸਥਾਪਨਾ ਕੀਤੀ ਸੀ। ਇਸ ਲਈ ਲੋਕ ਨਿਰਮਾਣ ਵਿਭਾਗ ਨੂੰ ਸਕੂਲਾਂ ਦੀ ਉਸਾਰੀ ਲਈ ਕੁੱਲ 142.50 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਇਸ ਵਿੱਚ ਹਰੇਕ ਸਕੂਲ ਨੂੰ 1.19 ਕਰੋੜ ਰੁਪਏ ਦਾ ਕੰਮ ਸੌਂਪਿਆ ਗਿਆ ਸੀ।

ਪਲਾਟੇਸ਼ਨ ਲੇਬਰ ਐਕਟ 1951 ਦੇ ਅਨੁਸਾਰ ਚਾਹ ਦੇ ਬਾਗਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ ਕਿ ਉਹ 6 ਤੋਂ 12 ਸਾਲ ਦੀ ਉਮਰ ਵਰਗ ਬੱਚਿਆਂ ਨੂੰ ਹੇਠਲੀ ਪ੍ਰਾਇਮਰੀ ਸਿੱਖਿਆ (ਕਲਾਸ 1-5 ਤੱਕ) ਪ੍ਰਦਾਨ ਕਰੇ ਪਰ ਪ੍ਰਬੰਧਕਾਂ ਦਾ ਇਸ ਪ੍ਰਤੀ ਬਹੁਤ ਢਿੱਲਾ ਰਵੱਈਆ ਹੈ। ਅਸਾਮ ਸਟੇਟ ਚਾਈਲਡ ਰਾਈਟਸ ਪ੍ਰੋਟੈਕਸ਼ਨ ਸਿਸਟਮ (ਏ.ਐੱਸ.ਸੀ.ਪੀ.ਸੀ.ਆਰ.) ਦੀ ਇੱਕ ਰਿਪੋਰਟ ਅਨੁਸਾਰ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਰਹੇ ਘੱਟੋ-ਘੱਟ 80% ਬੱਚਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਚਾਹ ਦੇ ਬਾਗਾਂ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ।

ਆਸਾਮ ਸਰਕਾਰ ਦੀ ਹਰ ਵਿਧਾਨ ਸਭਾ ਹਲਕੇ ਵਿੱਚ ਸਕੂਲ ਖੋਲ੍ਹਣ ਦੀ ਯੋਜਨਾ ਹੈ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਚਾਹ ਦੇ ਬਾਗਾਂ ਦੇ ਖੇਤਰਾਂ ਵਿੱਚ 81 ਮਾਡਲ ਹਾਈ ਸਕੂਲ ਸਥਾਪਤ ਕਰਨ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਉੱਚ ਸੈਕੰਡਰੀ ਪੱਧਰ ਤੱਕ ਅੱਪਗ੍ਰੇਡ ਕੀਤਾ ਜਾਵੇਗਾ।

ਸਰਮਾ ਨੇ ਕਿਹਾ ਸੀ ਕਿ ਸੂਬਾ ਸਰਕਾਰ ਇਸ ਨੂੰ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਸਫਲ ਮਾਡਲ ਵਜੋਂ ਵਿਕਸਤ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਅਨੁਸਾਰ ਸਰਕਾਰ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ ਮਾਡਲ ਸਕੂਲ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ।

LEAVE A REPLY

Please enter your comment!
Please enter your name here