ਦਿੱਲੀ ਭਾਰਤੀ ਜਨਤਾ ਪਾਰਟੀ ਦੇ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਇੱਕ ਵਾਰ ਫਿਰ ਚਰਚਾ ਵਿੱਚ ਹਨ। ਪੰਜਾਬ ਪੁਲਿਸ ਨੇ ਬੱਗਾ ਨੂੰ ਦਿੱਲੀ ਸਥਿਤ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਉਨ੍ਹਾਂ ਨੂੰ ਮੋਹਾਲੀ ਲੈ ਕੇ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੜਕੇ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ‘ਤੇ ਕਵੀ ਕੁਮਾਰ ਵਿਸ਼ਵਾਸ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਆਰੇ ਛੋਟੇ ਵੀਰ ਭਗਵੰਤ ਮਾਨ 300 ਸਾਲਾਂ ‘ਚ ਪੰਜਾਬ ਨੇ ਕਦੇ ਵੀ ਦਿੱਲੀ ਦੇ ਕਿਸੇ ਵੀ ਅਸੁਰੱਖਿਅਤ ਤਾਨਾਸ਼ਾਹ ਨੂੰ ਆਪਣੀ ਤਾਕਤ ਨਾਲ ਖੇਡਣ ਨਹੀਂ ਦਿੱਤਾ। ਅੰਤ ਵਿੱਚ ਲਿਖਿਆ ਹੈ ਕਿ ਪੁਲਿਸ ਦਾ ਅਪਮਾਨ ਨਾ ਕਰੋ। ਪੱਗੜੀ ਸੰਭਾਲ ਜੱਟਾ।
ਇਸ ‘ਤੇ ਦਿੱਲੀ ਭਾਜਪਾ ਦੇ ਦਿੱਗਜ ਨੇਤਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਦਿੱਲੀ ਦੇ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਪੁਲਿਸ ਦੇ 50 ਮੁਲਾਜ਼ਮਾਂ ਨੇ ਤਜਿੰਦਰ ਬੱਗਾ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਟਵੀਟ ਵਿੱਚ ਇਹ ਵੀ ਕਿਹਾ ਹੈ ਕਿ ਇੱਕ ਸੱਚੇ ਸਰਦਾਰ ਨੂੰ ਅਜਿਹੀਆਂ ਹਰਕਤਾਂ ਨਾਲ ਡਰਾਇਆ ਜਾਂ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਸੱਚੇ ਸਰਦਾਰ ਤੋਂ ਏਨਾ ਡਰ ਕਿਉਂ?