ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਹਾਲ ਹੀ ’ਚ ਆਪਣਾ ਨਵਾਂ ਸਮਾਰਫੋਨ Xiaomi 12 Pro ਭਾਰਤ ’ਚ ਲਾਂਚ ਕੀਤਾ ਸੀ। ਇਹ ਕੰਪਨੀ ਦਾ ਫਲੈਗਸ਼ਿਪ ਸਮਾਰਟਫੋਨ ਹੈ। ਇਸ ਵਿਚ ਫਲੈਗਸ਼ਿਪ ਕੁਆਲਕਾਮ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ ਸਨੈਪਡ੍ਰੈਗਨ 8 ਜਨਰੇਸ਼ਨ 1 ਪ੍ਰੋਸੈਸਰ ਅਤੇ 50 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
ਇਸ ਫੋਨ ਨੂੰ ਗਾਹਕ ਜ਼ਿਆਦਾ ਡਿਸਕਾਊਂਟ ਨਾਲ ਖਰੀਦ ਸਕਦੇ ਹਨ। ਰੈੱਡਮੀ ਗਾਹਕਾਂ ਲਈ ਇਸਨੂੰ ਸਪੈਸ਼ਲ ਸੇਲ ’ਤੇ ਉਪਲੱਬਧ ਕਰ ਰਹੀ ਹੇ।
Xiaomi 12 Pro ਨੂੰ ਗਾਹਕ 20 ਹਜ਼ਾਰ ਰੁਪਏ ਤਕ ਦੇ ਡਿਸਕਾਊਂਟ ਨਾਲ ਖਰੀਦ ਸਕਦੇ ਹਨ। ਹਾਲਾਂਕਿ ਇਹ ਆਫਰ ਸ਼ਾਓਮੀ ਜਾਂ ਰੈੱਡਮੀ ਨੋਟ ਸੀਰੀਜ਼ ਸਮਾਰਟਫੋਨ ਨੂੰ ਐਕਸਚੇਂਜ ਕਰਨ ’ਤੇ ਦਿੱਤਾ ਜਾ ਰਿਹਾ ਹੈ। ਸ਼ਾਓਮੀ ਨੇ ਐਕਸਚੇਂਜ ਕੀਮਤ ਨੂੰ ਆਪਣੀ ਵੈੱਬਸਾਈਟ ’ਤੇ ਲਿਸਟ ਕੀਤਾ ਹੈ।
ਉਂਝ ਯੂਜ਼ਰਸ ਜਿਨ੍ਹਾਂ ਕੋਲ Mi 10, Mi 10T, Mi 10i, Mi 11X, Mi 11X Pro, Mi 11 Ultra ਸਮਾਰਟਫੋਨ ਹੈ ਉਹ ਇਸ ਫੋਨ ਨੂੰ 20,000 ਰੁਪਏ ਤਕ ਦੇ ਐਕਸਚੇਂਜ ਡਿਸਕਾਊਂਟ ’ਤੇ ਖਰੀਦ ਸਕਦੇ ਹਨ। ਇਸਤੋਂ ਇਲਾਵਾ ਉਹ ਕਾਰਡਸ ਆਫਰ ਦਾ ਵੀ ਫਾਇਦਾ ਚੁੱਕ ਸਕਦੇ ਹਨ।
Redmi Note 10 Pro Max ਗਾਹਕ ਨੂੰ ਐਕਸਚੇਂਜ ਆਫਰ ’ਚ 18,999 ਰੁਪਏ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸਨੂੰ ਲੈ ਕੇ ਜ਼ਿਆਦਾ ਜਾਣਕਾਰੀ ਤੁਸੀਂ ਕੰਪਨੀ ਦੀ ਵੈੱਬਸਾਈਟ ’ਤੇ ਲੈ ਸਕਦੇ ਹੋ।