ਮੰਦਿਰ ਦੀ ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ

0
103

ਤਾਮਿਲਨਾਡੂ ਦੇ ਤੰਜਾਵੁਰ ਵਿੱਚ ਮੰਦਿਰ ਦੀ ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇੱਕ ਮੰਦਰ ਦੀ ਰੱਥ ਯਾਤਰਾ ਦੌਰਾਨ ਬਿਜਲੀ ਦਾ ਕਰੰਟ ਲੱਗਣ ਨਾਲ ਦੋ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਜਲੂਸ ਤਾਮਿਲਨਾਡੂ ਵਿੱਚ ਸਾਲਾਨਾ ਰੱਥ ਉਤਸਵ ਦਾ ਇੱਕ ਹਿੱਸਾ ਸੀ। ਤਮਿਲਨਾਡੂ ਦੇ ਤੰਜਾਵੁਰ ਵਿੱਚ ਇੱਕ ਮੰਦਰ ਦੀ ਰੱਥ ਯਾਤਰਾ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਈ। ਇਹ ਘਟਨਾ ਬੁੱਧਵਾਰ ਤੜਕੇ ਕਾਲੀਮੇਡੂ ਪਿੰਡ’ਚ ਉਸ ਸਮੇਂ ਵਾਪਰੀ ਜਦੋਂ ਉਪਰਲੇ ਮੰਦਰ ‘ਚ ਰੱਥ ਯਾਤਰਾ ਕੱਢੀ ਜਾ ਰਹੀ ਸੀ।

ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਤਿਰੂਚਿਰਾਪੱਲੀ ਸੈਂਟਰਲ ਜ਼ੋਨ ਦੇ ਪੁਲਸ ਇੰਸਪੈਕਟਰ ਜਨਰਲ ਵੀ. ਬਾਲਾਕ੍ਰਿਸ਼ਨਨ ਨੇ ਕਿਹਾ ਸੀ ਕਿ ਤੰਜਾਵੁਰ ਜ਼ਿਲੇ ‘ਚ ਇਕ ਮੰਦਰ ਦਾ ਵਾਹਨ (ਰੱਥ ਉਤਸਵ ਦੀ) ਬਿਜਲੀ ਦੀ ਤਾਰਾਂ ਨਾਲ ਸੰਪਰਕ ‘ਚ ਆ ਗਿਆ, ਜਿਸ ‘ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।

ਇਹ ਘਟਨਾ ਅੱਜ ਸਵੇਰੇ ਕਾਲੀਮੇਡੂ ਪਿੰਡ ‘ਚ ਉਸ ਸਮੇਂ ਵਾਪਰੀ ਜਦੋਂ ਮੰਦਰ ‘ਚ ਰੱਥ ਯਾਤਰਾ ਕੱਢੀ ਜਾ ਰਹੀ ਸੀ। ਰਿਪੋਰਟਾਂ ਮੁਤਾਬਕ  ਵਾਹਨ ਪਲਟ ਗਿਆ। ਪੁਲਿਸ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਪਲਟਦੇ ਸਮੇਂ ਰੱਥ ਓਵਰਹੈੱਡ ਲਾਈਨ ਦੇ ਸੰਪਰਕ ਵਿੱਚ ਆ ਗਿਆ ਅਤੇ ਕਰੰਟ ਲੱਗਣ ਕਾਰਨ ਦੋ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here