Home News Punjab ਭੀਮ ਰਾਓ ਅੰਬੇਡਕਰ ਦੀ ਜੈਅੰਤੀ ‘ਤੇ ਰਿਲੀਜ਼ ਹੋਈ ਐਨੀਮੇਟਿਡ ਹਿੰਦੀ ਫੀਚਰ ਫਿਲਮ...
ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ.ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਅਤੇ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਅੱਜ ਇਕ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾਕਟਰ ਭੀਮ ਰਾਓ ਅੰਬੇਡਕਰ ਦੀ ਜੈਅੰਤੀ ਉਤੇ ਰਿਲੀਜ਼ ਹੋਈ ਐਨੀਮੇਟਿਡ ਹਿੰਦੀ ਫੀਚਰ ਫਿਲਮ “ਜੈ ਭੀਮ ” ਦਾ ਟੈਕਸ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਬਣੀ ਨਵੀਂ ਪੰਜਾਬ ਸਰਕਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਨਵੀਂ ਸਰਕਾਰ ਬਣਨ ਉਪਰੰਤ ਬਾਬਾ ਸਾਹਿਬ ਦੇ ਜੀਵਨ ਅਤੇ ਦਰਸ਼ਨ ਉਤੇ ਬਣੀ ਪਹਿਲੀ ਫਿਲਮ ਦਾ ਟੈਕਸ ਮੁਆਫ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਨੂੰ ਵੀ ਹਿਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਵਿਖਾਈ ਜਾਵੇ। ਪ੍ਰੀਤਮ ਫਿਲਮ ਪ੍ਰੋਡਕਸ਼ਨ ਦੀ ਇਸ ਫਿਲਮ ਦੀ ਸਕ੍ਰਿਪਟ ਅਤੇ ਸੰਵਾਦ ਸਤਨਾਮ ਚਾਨਾ ਦੇ ਹਨ ਜਦੋਂ ਕਿ ਫਿਲਮ ਦੇ ਨਿਰਦੇਸ਼ਕ ਜੱਸੀ ਚਾਨਾ ਅਤੇ ਪ੍ਰੋਡਿਊਸਰ ਜੋਗਿੰਦਰ ਭੰਗਾਲੀਆ-ਸੋਨੂੰ ਭੰਗਾਲੀਆ ਹਨ। ਫਿਲਮ ਦੀ ਸਾਰੀ ਐਨੀਮੇਸ਼ਨ ਜਲੰਧਰ ਵਿੱਚ ਹੀ ਤਿਆਰ ਹੋਈ ਹੈ।