ਕੈਮੀਕਲ ਫੈਕਟਰੀ ‘ਚ ਹੋਇਆ ਵੱਡਾ ਧਮਾਕਾ, 6 ਲੋਕਾਂ ਦੀ ਹੋਈ ਮੌਤ

0
71

ਆਂਧਰਾ ਪ੍ਰਦੇਸ਼ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇੱਥੇ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਤੋਂ ਬਾਅਦ ਬੁਆਇਲਰ ਫਟਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ। ਇਹ ਹਾਦਸਾ ਏਲੁਰੂ ਜ਼ਿਲੇ ‘ਚ ਬੁੱਧਵਾਰ ਦੇਰ ਰਾਤ ਵਾਪਰਿਆ। ਏਲੁਰੂ ਦੇ ਐਸਪੀ ਰਾਹੁਲ ਦੇਵ ਸ਼ਰਮਾ ਨੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਫੈਕਟਰੀ ਵਿੱਚ ਨਾਈਟ੍ਰਿਕ ਐਸਿਡ ਅਤੇ ਮੋਨੋ ਮਿਥਾਇਲ ਦਾ ਲੀਕ ਹੋਣਾ ਸੀ। ਉਸ ਨੂੰ ਅੱਗ ਲੱਗ ਗਈ ਅਤੇ ਹਾਦਸਾ ਵਾਪਰ ਗਿਆ।

ਇਹ ਘਟਨਾ ਏਲੁਰੂ ਦੇ ਅੱਕੀਰੇਡੀਗੁਡੇਮ ਸਥਿਤ ਪੋਰਸ ਲੈਬ ‘ਚ ਰਾਤ ਕਰੀਬ 11.30 ਵਜੇ ਵਾਪਰੀ। ਫੈਕਟਰੀ ਵਿੱਚ ਦਵਾਈਆਂ ਵਿੱਚ ਵਰਤਿਆ ਜਾਣ ਵਾਲਾ ਸਮਾਨ ਬਣਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਬਾਇਲਰ ‘ਚ ਕੁਝ ਗੜਬੜੀ ਹੋਣ ਤੋਂ ਬਾਅਦ ਤੇਜ਼ਾਬ ਲੀਕ ਹੋਣ ਲੱਗਾ। ਇਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਉਸ ਸਮੇਂ ਫੈਕਟਰੀ ‘ਚ ਰਾਤ ਦੀ ਸ਼ਿਫਟ ‘ਚ ਕਈ ਲੋਕ ਕੰਮ ਕਰ ਰਹੇ ਸਨ, ਜੋ ਧਮਾਕੇ ਅਤੇ ਅੱਗ ਦੀ ਲਪੇਟ ‘ਚ ਆ ਗਏ। ਐਸਪੀ ਨੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 12 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।

ਇਸ ਘਟਨਾ ‘ਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਤੇਜ਼ਾਬ ਲੀਕ ਕਿਵੇਂ ਹੋਇਆ। ਆਂਧਰਾ ਪ੍ਰਦੇਸ਼ ਸਰਕਾਰ ਨੇ ਮਰਨ ਵਾਲਿਆਂ ਦੇ ਵਾਰਸਾਂ ਨੂੰ 25-25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਜ਼ਖਮੀਆਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ। ਬਾਕੀ ਜ਼ਖਮੀਆਂ ਨੂੰ 2-2 ਲੱਖ ਰੁਪਏ ਦਿੱਤੇ ਜਾਣਗੇ।

ਇਸ ਤੋਂ ਪਹਿਲਾਂ 11 ਅਪ੍ਰੈਲ ਨੂੰ ਗੁਜਰਾਤ ਦੇ ਭਰੂਚ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਦਹੇਜ ਜੀਆਈਡੀਸੀ ਸਥਿਤ ਓਮ ਆਰਗੈਨਿਕ ਨਾਮ ਦੀ ਫੈਕਟਰੀ ਵਿੱਚ ਪਹਿਲਾਂ ਅੱਗ ਲੱਗੀ, ਫਿਰ ਜ਼ੋਰਦਾਰ ਧਮਾਕਾ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here