ਪੰਜਾਬ ‘ਚ ਗਰਮੀ ਦਾ ਵਧਿਆ ਕਹਿਰ, ਕਈ ਜ਼ਿਲ੍ਹਿਆਂ ‘ਚ 37 ਡਿਗਰੀ ਤੱਕ ਪਹੁੰਚਿਆਂ ਪਾਰਾ

0
114

ਗਰਮੀ ਦੀ ਰੁੱਤ ਨੇ ਸ਼ੁਰੂਆਤ ‘ਚ ਹੀ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਾਰਚ ’ਚ ਹੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਤਪਸ਼ ਨੇ ਲੋਕਾਂ ਨੂੰ ਬੇਚੈਨ ਕਰ ਰੱਖਿਆ ਹੈ। ਲੋਕ ਪਸੀਨੇ ਨਾਲ ਭਿੱਜਣ ਲਈ ਮਜਬੂਰ ਹਨ। ਐਤਵਾਰ ਨੂੰ ਵੀ ਗਰਮੀ ਆਪਣੇ ਸਿਖਰ ’ਤੇ ਰਹੀ। ਪੰਜਾਬ ਦੇ ਕਈ ਸ਼ਹਿਰਾਂ ’ਚ ਪਾਰਾ 37 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ।

ਇੰਡੀਆ ਮੈਟ੍ਰੋਲਾਜੀਕਲ ਡਿਪਾਰਟਮੈਂਟ ਚੰਡੀਗੜ੍ਹ ਅਨੁਸਾਰ ਮੋਹਾਲੀ ’ਚ ਵੱਧ ਤੋਂ ਵੱਧ ਤਾਪਮਾਨ 37.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਤੋਂ ਛੇ ਡਿਗਰੀ ਜ਼ਿਆਦਾ ਸੀ। ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 37.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਤੋਂ 5.4 ਡਿਗਰੀ ਜ਼ਿਆਦਾ ਸੀ। ਉਥੇ ਲੁਧਿਆਣਾ ’ਚ 36.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਤੋਂ 6.4 ਡਿਗਰੀ ਜ਼ਿਆਦਾ ਸੀ। ਇਸੇ ਤਰ੍ਹਾਂ ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 36.0 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਤੋਂ 6.4 ਡਿਗਰੀ ਸੈਲਸੀਅਸ ਜ਼ਿਆਦਾ ਸੀ। ਜਦਕਿ ਅੰਮ੍ਰਿਤਸਰ ’ਚ 35.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਕਿ ਆਮ ਤੋਂ 4.5 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ।

ਇੰਡੀਆ ਮੈਟ੍ਰੋਲਾਜੀਕਲ ਡਿਪਾਰਟਮੈਂਟ ਚੰਡੀਗੜ੍ਹ ਅਨੁਸਾਰ 31 ਮਾਰਚ ਤਕ ਪੰਜਾਬ ’ਚ ਗਰਮੀ ਵਧੇਗੀ। ਪਹਿਲੀ ਅਪ੍ਰੈਲ ਤੋਂ ਮੌਸਮ ਬਦਲੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿ ਸਕਦੇ ਹਨ, ਜਦਕਿ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਨਾਲ ਬੂੰਦਾਬਾਂਦੀ ਹੋਵੇਗੀ।

LEAVE A REPLY

Please enter your comment!
Please enter your name here