PM ਮੋਦੀ ਨੇ ਪੰਜਾਬ ਦੀ ਸੁਰੱਖਿਆ ਵਿਵਸਥਾ ‘ਤੇ ਮੁੜ ਚੁੱਕੇ ਸਵਾਲ

0
54

ਪੀਐੱਮ ਨਰਿੰਦਰ ਮੋਦੀ ਨੇ ਪੰਜਾਬ ਦੀ ਸੁਰੱਖਿਆ ਵਿਵਸਥਾ ‘ਤੇ ਮੁੜ ਚੁੱਕੇ ਸਵਾਲ ਚੁੱਕੇ ਹਨ। ਪੀਐੱਮ ਮੋਦੀ ਨੇ ਜਲੰਧਰ ਰੈਲੀ ਵਿੱਚ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਮੇਰੀ ਇੱਛਾ ਸੀ ਕਿ ‘ਮੈਂ ਦੇਵੀ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉਨ੍ਹਾਂ ਦਾ ਆਸ਼ੀਰਵਾਦ ਲਵਾਂ। ਪਰ ਇੱਥੋਂ ਦੇ ਪ੍ਰਸ਼ਾਸਨ ਅਤੇ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਬੰਧ ਨਹੀਂ ਕਰ ਸਕਾਂਗੇ, ਤੁਸੀਂ ਹੈਲੀਕਾਪਟਰ ਰਾਹੀਂ ਚਲੇ ਜਾਓ। ਹੁਣ ਇੱਥੋਂ ਦੀ ਸਰਕਾਰ ਦੇ ਇਹ ਹਾਲ ਹਨ। ਪਰ ਮੈਂ ਜ਼ਰੂਰ ਆਵਾਂਗਾ ਤੇ ਮਾਂ ਦੇ ਚਰਨਾਂ ਵਿੱਚ ਸਿਰ ਝੁਕਾਵਾਂਗਾ।‘

ਪੀਐਮ ਮੋਦੀ ਨੇ ਮੰਚ ਤੋਂ ਆਪਣੇ ਸੰਬੋਧਨ ਦੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਅਤੇ ਹਰ ਹਰ ਮਹਾਦੇਵ ਕਹਿ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਮੇਰਾ ਪੰਜਾਬ ਦੀ ਧਰਤੀ ਨਾਲ ਲਗਾਅ ਰਿਹਾ ਹੈ, ਇਨ੍ਹਾਂ ਗੁਰੂਆਂ, ਪੀਰਾਂ-ਫਕੀਰਾਂ ਅਤੇ ਜਰਨੈਲਾਂ ਦੀ ਧਰਤੀ ‘ਤੇ ਆ ਕੇ ਬਹੁਤ ਖੁਸ਼ੀ ਹੋਈ। ਮੈਂ ਦੇਵੀ ਤਾਲਾਬ ਨੂੰ ਮੱਥਾ ਟੇਕਦਾ ਹਾਂ।

ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਸੰਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਕਾਸ਼ੀ ਤੋਂ ਲੋਕ ਸਭਾ ਮੈਂਬਰ ਹਾਂ ਅਤੇ ਉੱਥੇ ਸੰਤ ਰਵਿਦਾਸ ਜੀ ਦਾ ਇੱਕ ਬਹੁਤ ਹੀ ਸ਼ਾਨਦਾਰ ਮੰਦਰ ਬਣ ਰਿਹਾ ਹੈ ਜੋ ਕੁਝ ਸਾਲਾਂ ਵਿੱਚ ਵਿਸ਼ਵਨਾਥ ਧਾਮ ਵਰਗਾ ਦਿਖਾਈ ਦੇਵੇਗਾ।

ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਪੁਲਵਾਮਾ ਅੱਤਵਾਦੀ ਹਮਲੇ ਦੀ ਤੀਜੀ ਬਰਸੀ ਹੈ। ਮੈਂ ਪੰਜਾਬ ਦੀ ਧਰਤੀ ਤੋਂ ਭਾਰਤ ਮਾਤਾ ਦੇ ਬਹਾਦਰ ਸ਼ਹੀਦਾਂ ਦੇ ਚਰਨਾਂ ਵਿੱਚ ਸ਼ਰਧਾ ਨਾਲ ਸਿਰ ਝੁਕਾਉਂਦਾ ਹਾਂ।

ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਨਾਲ ਭਾਵਨਾਤਮਕ ਸਬੰਧ ਰਿਹਾ ਹੈ। ਪੰਜਾਬ ਨੇ ਮੈਨੂੰ ਉਦੋਂ ਰੋਟੀ ਖਵਾਈ, ਜਦੋਂ ਮੈਂ ਸਧਾਰਨ ਵਰਕਰ ਦੇ ਤੌਰ ਉੱਤੇ ਭਟਕ ਰਿਹਾ ਸੀ।

ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਦੇਸ਼ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਕੰਮ ਕਰੇ। ਕਾਂਗਰਸ ਦਾ ਇਤਿਹਾਸ ਗਵਾਹ ਹੈ ਕਿ ਇਹ ਕਦੇ ਵੀ ਪੰਜਾਬ ਲਈ ਕੰਮ ਨਹੀਂ ਕਰ ਸਕਦੀ ਅਤੇ ਜੋ ਵੀ ਕੰਮ ਕਰਨਾ ਚਾਹੁੰਦੀ ਹੈ, ਉਸ ਦੇ ਸਾਹਮਣੇ ਹਜ਼ਾਰਾਂ ਰੁਕਾਵਟਾਂ ਖੜ੍ਹੀਆਂ ਕਰ ਦਿੰਦੀ ਹੈ।

LEAVE A REPLY

Please enter your comment!
Please enter your name here