ਕੋਰੋਨਾ ਦਾ ਕਹਿਰ ਜਾਰੀ ਹੈ। ਫਿਲਮ ਇੰਡਸਟਰੀ ‘ਚ ਵੀ ਬਹੁਤ ਸਾਰੇ ਅਦਾਕਾਰ ਇਸ ਵਾਇਰਸ ਦੀ ਚਪੇਟ ‘ਚ ਆਏ ਹਨ। ਹੁਣ ਫਿਲਮ ਅਦਾਕਾਰਾ ਅਤੇ ਰਾਜ ਸਭਾ ‘ਚ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹੀਂ ਦਿਨੀਂ ਜਯਾ ਬੱਚਨ ਕਰਨ ਜੌਹਰ ਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੀ ਸ਼ੂਟਿੰਗ ਕਰ ਰਹੀ ਸੀ, ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸ਼ੂਟਿੰਗ ਰੋਕ ਦਿੱਤੀ ਗਈ ਹੈ। ਫਿਲਮ ਦੀ ਅਗਲੀ ਸ਼ੂਟਿੰਗ ਦਿੱਲੀ ਵਿੱਚ ਹੋਣੀ ਸੀ।
ਫਿਲਮ ‘ਰੌਕੀ ਤੇ ਰਾਣੀ ਦੀ ਲਵ ਸਟੋਰੀ’ ਦੀ ਇਕ ਹੋਰ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਤਿੰਨ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਸ਼ਬਾਨਾ ਦੇ ਬਾਅਦ ਜਯਾ ਬੱਚਨ ਦਾ ਟੈਸਟ ਪਾਜ਼ੀਟਿਵ ਆਇਆ ਹੈ। ਜਿਸ ਤੋਂ ਬਾਅਦ ਮੇਕਰਸ ਨੇ ਫਿਲਮ ਦੀ ਸ਼ੂਟਿੰਗ ਦੇ ਅਗਲੇ ਸ਼ੈਡਿਊਲ ਨੂੰ ਟਾਲ ਦਿੱਤਾ ਹੈ। ਫਿਲਮ ਦੀ ਸ਼ੂਟਿੰਗ 2 ਫਰਵਰੀ ਨੂੰ ਸ਼ੁਰੂ ਹੋਈ ਸੀ ਅਤੇ ਸ਼ੂਟਿੰਗ 14 ਫਰਵਰੀ ਤੱਕ ਚੱਲਣੀ ਸੀ। ਦੋ ਅਦਾਕਾਰਾਂ ਦੇ ਪਾਜ਼ੀਟਿਵ ਹੋਣ ਤੋਂ ਬਾਅਦ ਨਿਰਮਾਤਾਵਾਂ ਨੇ ਸ਼ੂਟਿੰਗ ਨੂੰ ਰੋਕਣਾ ਉਚਿਤ ਸਮਝਿਆ। ਕਰਨ ਜੌਹਰ ਦੀ ਫਿਲਮ ‘ਰੌਕੀ ਔਰ ਰਾਣੀ ਕੀ ਲਵ ਸਟੋਰੀ’ ‘ਚ ਜਯਾ ਬੱਚਨ ਤੋਂ ਇਲਾਵਾ ਸ਼ਬਾਨਾ ਆਜ਼ਮੀ, ਰਣਵੀਰ ਸਿੰਘ, ਆਲੀਆ ਭੱਟ ਅਤੇ ਧਰਮਿੰਦਰ ਵੀ ਨਜ਼ਰ ਆਉਣ ਵਾਲੇ ਹਨ।