ਫਿਲਮ ਜਗਤ ਅਤੇ ਰੰਗਮੰਚ ਦੇ ਪ੍ਰਸਿੱਧ ਅਦਾਕਾਰ ਵਿਜੇ ਸ਼ਰਮਾ ਦਾ ਦੇਹਾਂਤ ਹੋਣ ਕਰ ਕੇ ਫਿਲਮ ਜਗਤ ਅਤੇ ਰੰਗਮੰਚ ਦੇ ਕਲਾਕਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਕਈ ਫ਼ਿਲਮਾਂ ਤੇ ਰੰਗਮੰਚ ਦੇ ਅਨੇਕਾਂ ਹੀ ਨਾਟਕਾਂ ‘ਚ ਆਪਣੀ ਕਲਾ ਦੇ ਜੌਹਰ ਵਿਖਾਉਣ ਵਾਲੇ ਅਦਾਕਾਰ ਵਿਜੇ ਸ਼ਰਮਾ ਪਿਛਲੇ ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ।
ਵਿਜੈ ਸ਼ਰਮਾ ਦੇ ਦਿਹਾਂਤ ‘ਤੇ ਵਿਰਸਾ ਵਿਹਾਰ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ, ਅਦਾਕਾਰ ਵਿਪਨ ਧਵਨ, ਗੁਲਸ਼ਨ ਸੱਗੀ, ਪ੍ਰਸਿੱਧ ਸੰਗੀਤਕਾਰ ਹਰਿੰਦਰ ਸੋਹਲ, ਜੀਐੱਸਕੇ ਪ੍ਰੋਡਕਸ਼ਨ ਤੋਂ ਗੁਰਦੀਪ ਸਿੰਘ ਕੰਧਾਰੀ, ਰਾਕੇਸ਼ ਸ਼ਰਮਾ, ਡਾਇਰੈਕਟਰ ਅਮਰਪਾਲ, ਪੰਜਾਬੀ ਸਕਰੀਨ ਤੋਂ ਦਲਜੀਤ ਅਰੋੜਾ, ਅਦਾਕਾਰ ਗੁਰੂ ਰੰਧਾਵਾ, ਠਾਕੁਰ ਸਿੰਘ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ, ਸਕੱਤਰ ਡਾ. ਅਰਵਿੰਦਰ ਸਿੰਘ ਚਮਕ, ਅਦਾਕਾਰ ਅਰਵਿੰਦਰ ਭੱਟੀ, ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ ਤੋਂ ਇਲਾਵਾ ਹੋਰ ਰੰਗਕਰਮੀਆਂ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।