ਦੁਨੀਆਂ ਭਰ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਭਾਰਤ ‘ਚ ਵੀ ਕੋਰੋਨਾ ਕੇਸਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੀ ਰੋਕਥਾਮ ਲਈ ਵੈਕਸੀਨੇਸ਼ਨ ਦੀ ਪ੍ਰਕਿਰਿਆ ਵੀ ਜਾਰੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ 15 ਤੋਂ 18 ਸਾਲ ਦੇ ਬੱਚੇ ਨੂੰ ਕੋਰੋਨਾ ਵੈਕਸੀਨ ਲਗਵਾਉਣ ਜਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਨੂੰ ਅਲਰਟ ਕਰਨ ਜਾ ਰਹੀ ਹੈ। ਦਰਅਸਲ ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ‘ਕੋਵੈਕਸੀਨ’ ਨੂੰ ਬੱਚਿਆਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਭਾਰਤ ਬਾਇਓਟੈਕ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਬੱਚਿਆਂ ਨੂੰ ਕੋਵੈਕਸੀਨ ਤੋਂ ਇਲਾਵਾ ਹੋਰ ਟੀਕਿਆਂ ਦੀ ਡੋਜ਼ ਦੇਣ ਦੀਆਂ ਕਈ ਰਿਪੋਰਟਾਂ ਆਈਆਂ ਹਨ।
ਬੇਅਦਬੀ ਤੇ ਚਿੱਟੇ ਦੇ ਮੁੱਦੇ ‘ਤੇ ਖੁੱਲ੍ਹ ਕੇ ਬੋਲੇ ਰਣੀਕੇ,ਜਿਹੜੇ ਕਹਿੰਦੇ ਨੇ ਅਕਾਲੀ ਦਲ ਕਮਜ਼ੋਰ,ਉਹਨਾਂ ਨੂੰ ਜਵਾਬ
ਭਾਰਤ ਬਾਇਓਟੈੱਕ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਸ ਨੂੰ ਕਈ ਰਿਪੋਰਟਾਂ ਮਿਲ ਰਹੀਆਂ ਹਨ ਕਿ 15-18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੈਕਸੀਨ ਤੋਂ ਇਲਾਵਾ ਹੋਰ ਕੋਵਿਡ-19 ਵੈਕਸੀਨ ਦਾ ਟੀਕਾ ਲਗਾਇਆ ਜਾ ਰਿਹਾ ਹੈ। ਭਾਰਤ ਬਾਇਓਟੈਕ ਨੇ ਸਿਹਤ ਸੰਭਾਲ ਮੁਲਾਜ਼ਮਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਿਰਫ ਕੋਵੈਕਸੀਨ ਵੈਕਸੀਨ ਹੀ ਉਸ ਖਾਸ ਉਮਰ ਵਰਗ ਨੂੰ ਦਿੱਤੀ ਜਾਵੇ।
ਇਸ ਸੰਬੰਧ ‘ਚ ਭਾਰਤ ਬਾਇਓਟੈੱਕ ਨੇ ਇੱਕ ਟਵਿੱਟਰ ਪੋਸਟ ‘ਚ ਕਿਹਾ ਕਿ ਭਾਰਤ ਬਾਇਓਟੈਕ ਦੀ ਕੋਵੈਕਸੀਨ ਇੱਕੋ ਇੱਕ ਪ੍ਰਵਾਨਿਤ ਕੋਵਿਡ-19 ਵੈਕਸੀਨ ਹੈ, ਜੋ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਕੰਪਨੀ ਨੇ ਕਿਹਾ, “ਸਾਨੂੰ 15-18 ਸਾਲ ਦੀ ਉਮਰ ਵਰਗ ਨੂੰ ਅਣ-ਮਨਜ਼ੂਰਸ਼ੁਦਾ ਕੋਵਿਡ-19 ਟੀਕਿਆਂ ਦੀਆਂ ਕਈ ਰਿਪੋਰਟਾਂ ਮਿਲੀਆਂ ਹਨ।’
Lakha Sidhana ਨੂੰ ਚੋਣ ਮੈਦਾਨ ‘ਚ ਟੱਕਰ ਦੇਵੇਗਾ ਇਹ ਆਗੂ, ਕਿੱਥੇ ਪੜ੍ਹਦੇ ਨੇ ਲੱਖਾ ਸਿਧਾਣਾ ਦੇ ਜਵਾਕ ?
ਕੋਵੈਕਸੀਨ ਨੂੰ 2-18 ਸਾਲ ਦੀ ਉਮਰ ਦੇ ਸਮੂਹ ‘ਚ ਸੁਰੱਖਿਆ ਤੇ ਪ੍ਰਤੀ ਰੱਖਿਆ ਸਮਰੱਥਾ ਲਈ ਸੰਪੂਰਨ ਕਲਿਨੀਕਲ ਅਜ਼ਮਾਇਸ਼ ਮੁਲਾਂਕਣ ਦੇ ਅਧਾਰ ‘ਤੇ ਪ੍ਰਵਾਨਗੀ ਪ੍ਰਾਪਤ ਹੋਈ। ਵਰਤਮਾਨ ‘ਚ ਇਹ ਭਾਰਤ ‘ਚ ਬੱਚਿਆਂ ਲਈ ਪ੍ਰਵਾਨਿਤ ਕੋਵਿਡ-19 ਵੈਕਸੀਨ ਹੈ। ਦੇਸ਼ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ।