ਦੇਸ਼ ’ਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆ ’ਚ ਕੋਰੋਨਾ ਦੇ 2,71,202 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਕੋਰੋਨਾ ਦੀ ਪਾਜ਼ੇਟਿਵਿਟੀ ਦਰ ’ਚ ਕਮੀ ਦਰਜ ਕੀਤੀ ਗਈ ਹੈ। ਪਾਜ਼ੇਟਿਵਿਟੀ ਦਰ 16.66 ਫ਼ੀਸਦ ਤੋਂ ਘੱਟ ਕੇ 16.28 ਫ਼ੀਸਦ ’ਤੇ ਆ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ’ਚ ਪਿਛਲੇ 24 ਘੰਟਿਆਂ ’ਚ 1,38,331 ਕੋਰੋਨਾ ਮਰੀਜ਼ ਠੀਕ ਹੋਏ ਤੇ 314 ਦੀ ਮੌਤ ਹੋਈ ਹੈ। ਹੁਣ ਕੋਰੋਨਾ ਦੇ ਕੁੱਲ ਐਕਟਿਵ ਕੇਸ 15,50,377 ਹੋ ਗਏ ਹਨ। ਕੋਰੋਨਾ ਤੋੋਂ ਠੀਕ ਹੋਣ ਵਾਲਿਆਂ ਦੀ ਗੱਲ ਕਰੀਏ ਤਾਂ ਇਹ ਅੰਕੜਾ 3,50,85,721 ਤੱਕ ਪਹੁੰਚ ਗਿਆ ਹੈ।
ਇਸ ਦੇ ਨਾਲ ਹੀ ਦੇਸ਼ਭਰ ’ਚ ਕੋਰੋਨਾ ਕਾਰਨ ਕੁੱਲ ਮੌਤਾਂ ਦੀ ਗਿਣਤੀ 4,86,066 ਹੋ ਗਈ ਹੈ, ਉੱਥੇ ਹੀ ਓਮੀਕ੍ਰੋਨ ਦੇ ਮਾਮਲਿਆਂ ’ਚ ਵੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਬੀਤੇ 24 ਘੰਟਿਆਂ ’ਚ ਇਸ ਦੇ ਕੁੱਲ 7,743 ਮਾਮਲੇ ਦਰਜ ਹੋਏ ਹਨ। ਸ਼ਨੀਵਾਰ ਦੇ ਮੁਕਾਬਲੇ ਇਸ ’ਚ 28.17 ਫ਼ੀਸਦ ਵਾਧਾ ਦੇਖਣ ਨੂੰ ਮਿਲਿਆ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ’ਚ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਟੀਕਾਕਰਨ ਅਭਿਆਨ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਦੇਸ਼ ’ਚ ਕੁੱਲ ਟੀਕਾਕਰਨ ਡੋਜ਼ ਦੀ ਗਿਣਤੀ ਹੁਣ 156.76 ਕਰੋੜ ਤੋਂ ਪਾਰ ਪਹੁੰਚ ਗਈ ਹੈ।