ਪੰਜਾਬ ਦੇ CM ਚੰਨੀ ਨੇ PM ਮੋਦੀ ‘ਤੇ ਤੰਜ ਕੱਸਦਿਆਂ ਕਹੀ ਇਹ ਗੱਲ

0
99

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿਚ ਕੁਤਾਹੀ ਦਾ ਮਾਮਲਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ।

ਭਾਜਪਾ ਵੱਲੋਂ ਜਿਥੇ ਇਸ ਨੂੰ ਕਾਂਗਰਸ ਦੀ ਸਾਜ਼ਿਸ਼ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਪੰਜਾਬ ਕਾਂਗਰਸ ਨੇ ਵੀ ਇਸ ਦਾ ਟਵੀਟ ਰਾਹੀਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਉਤੇ ਤਿੱਖਾ ਹਮਲਾ ਕੀਤਾ ਹੈ।

ਪੰਜਾਬ ਸਰਕਾਰ ਨੇ ਮੁੜ ਕੀਤੇ ਅਫਸਰਾਂ ਦੇ ਤਬਾਦਲੇ Breaking News

ਮੁੱਖ ਮੰਤਰੀ ਚੰਨੀ ਨੇ ਸਰਦਾਰ ਵੱਲਭਭਾਈ ਪਟੇਲ ਦੀ ਤਸਵੀਰ ਨਾਲ ਕੁਝ ਸਤਰਾਂ ਸਮੇਤ ਇਕ ਟਵੀਟ ਕੀਤਾ ਹੈ- ਵਿਚ ਵਿਚ ਲਿਖਿਆ ਹੈ– ”ਜਿਸ ਨੂੰ ਫਰਜ਼ ਨਾਲੋਂ ਜਾਨ ਦੀ ਪਰਵਾਹ ਜ਼ਿਆਦਾ ਹੋਵੇ, ਉਸ ਨੂੰ ਭਾਰਤ ਵਰਗੇ ਦੇਸ਼ ਵਿੱਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ!”

ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਟਵੀਟ ਨੂੰ ਰੀਟਵੀਟ ਕਰਕੇ ਕਈ ਤਿੱਖੇ ਹੈਸ਼ਟੈਗ ਦੀ ਵਰਤੋਂ ਕੀਤੀ ਹੈ। ਇਸ ਵਿਚ ਕਿਹਾ ਹੈ ਕਿ 70000 ਕੁਰਸੀ ਤੇ 700 ਬੰਦਾ, ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ।

LEAVE A REPLY

Please enter your comment!
Please enter your name here