ਪੰਜਾਬ ਸਰਕਾਰ ਨੇ ਛੇਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸਬੰਧੀ ਇਕ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਅਨੁਸਾਰ 1 ਜਨਵਰੀ 2016 ਤੋਂ 20 ਸਤੰਬਰ, 2021 ਦੌਰਾਨ ਪ੍ਰਮੋਟ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਰੱਕੀ ’ਤੇ 15 ਫ਼ੀਸਦੀ ਦਾ ਵਾਧਾ ਦੇਣ ਦਾ ਫੈਸਲਾ ਲਿਆ ਗਿਆ ਹੈ।
PM ਦੀ ਸੁਰੱਖਿਆ ਕੁਤਾਹੀ ਮਾਮਲੇ ‘ਚ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਰਿਪੋਰਟ
ਇਸ ਸਬੰਧੀ ਵਿੱਤ ਵਿਭਾਗ ਵਲੋਂ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਦਿਆਂ ਲਿਖਿਆ ਗਿਆ ਹੈ ਕਿ ਵਿੱਤ ਵਿਭਾਗ ਵਲੋਂ 3 ਨਵੰਬਰ, 2021 ਨੂੰ ਜਾਰੀ ਕੀਤੇ ਗਏ ਪੱਤਰ ਦੇ ਪੈਰਾ ਨੰਬਰ 2 ’ਚ ਕੀਤੇ ਗਏ ਨਿਰਦੇਸ਼ ਮੁਤਾਬਕ ਜੋ ਅਧਿਕਾਰੀ ਅਤੇ ਕਰਮਚਾਰੀ 1 ਜਨਵਰੀ, 2016 ਤੋਂ 20 ਸਤੰਬਰ, 2021 ਤਕ ਪ੍ਰਮੋਟ ਹੋਏ ਹਨ, ਉਹ ਨਵੇਂ ਵੇਤਨਮਾਨ ਦਾ ਮੁਨਾਫ਼ਾ ਆਪਣੀ ਪ੍ਰਮੋਸ਼ਨ ਦੀ ਤਰੀਕ ਤੋਂ ਲੈਣ ਦੀ ਆਪਸ਼ਨ ਦੇ ਸਕਦੇ ਹਨ।









