ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਭੇਜੀ ਗਈ ਕੋਰੋਨਾ ਵੈਕਸੀਨ ਨੂੰ ਨਿਜੀ ਹਸਪਤਾਲਾਂ ਵਿੱਚ ਵੇਚਣ ਦਾ ਵਿਵਾਦ ਲਗਾਤਾਰ ਗਰਮਾਇਆ ਹੋਇਆ, ਜਿਸ ਤੋਂ ਬਾਅਦ ਮਜਬੂਰ ਹੋ ਕੇ ਪੰਜਾਬ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਨਿਜੀ ਹਸਪਤਾਲਾਂ ਦੇ ਜ਼ਰੀਏ 18 – 44 ਸਾਲ ਉਮਰ ਵਰਗ ਦੀ ਆਬਾਦੀ ਨੂੰ ਸੀਮਿਤ ਟੀਕਾ ਖੁਰਾਕ ਉਪਲੱਬਧ ਕਰਾਉਣ ਦਾ ਆਦੇਸ਼ ਵਾਪਸ ਲਿਆ ਗਿਆ ਹੈ। ਨਿਜੀ ਹਸਪਤਾਲ ਆਪਣੇ ਕੋਲ ਉਪਲੱਬਧ ਵੈਕਸੀਨ ਦੀ ਸਾਰੀ ਖੁਰਾਕ ਵਾਪਿਸ ਕਰ ਦੇਣ।
ਦੱਸ ਦਈਏ ਕਿ ਇਸ ਮਾਮਲੇ ‘ਤੇ ਲਗਾਤਾਰ ਸਿਆਸਤ ਗਰਮਾ ਰਹੀ ਸੀ। ਵਿਰੋਧੀ ਪੱਖ ਵਲੋਂ ਲਗਾਤਾਰ ਸਰਕਾਰ ‘ਤੇ ਨਿਸ਼ਾਨਾ ਬਣਾਇਆ ਗਿਆ ਅਤੇ ਸਰਕਾਰ ਨੂੰ ਮੁਨਾਫਾਖੋਰ ਦੱਸਿਆ ਗਿਆ। ਇੱਥੇ ਤੱਕ ਕਿ ਅਕਾਲੀ ਦਲ ਨੇ ਤਾਂ ਪੰਜਾਬ ਸਰਕਾਰ ਤੋਂ ਕੁੱਝ ਸਵਾਲ ਪੁੱਛੇ ਅਤੇ ਪੁੱਛਿਆ ਕਿ ਨਿਜੀ ਹਸਪਤਾਲਾਂ ਨੂੰ ਵੈਕਸੀਨ ਕਿਉਂ ਵੇਚੀ ਗਈ ਅਤੇ ਇਸ ਤੋਂ ਹੋਣ ਵਾਲਾ ਫਾਇਦਾ ਕਿਸ – ਕਿਸ ਨੂੰ ਮਿਲੇਗਾ।