ਪੰਜਾਬ ਸਰਕਾਰ ਨੇ 4 ਉੱਚ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 4 ਅਧਿਕਾਰੀਆਂ ਨੂੰ ਵੱਖ-ਵੱਖ ਵਿਭਾਗਾਂ ’ਚ ਤਾਇਨਾਤ ਕੀਤਾ ਹੈ। ਅਧਿਕਾਰੀਆਂ ਨੂੰ ਤੁਰੰਤ ਨਵੇਂ ਅਹੁਦੇ ਸੰਭਾਲਣ ਨੂੰ ਕਿਹਾ ਗਿਆ ਹੈ।
ਇਸ ਹੁਕਮ ਅਨੁਸਾਰ ਰਾਜੀਵ ਪਰਾਸ਼ਰ (ਆਈ.ਏ.ਐੱਸ.) ਨੂੰ ਵਿਸ਼ੇਸ਼ ਸਕੱਤਰ ਵਣ ਤੇ ਜੰਗਲੀ ਜੀਵ ਤੇ ਵਾਧੂ ਤੌਰ ’ਤੇ ਵਿਸ਼ੇਸ਼ ਸਕੱਤਰ ਟਰਾਂਸਪੋਰਟ ਦੀ ਜ਼ਿੰਮੇਵਾਰੀ ਦਿੱਤੀ ਹੈ।
ਕੇ. ਕੰਨਨ (ਆਈ.ਐੱਫ਼.ਐੱਸ.) ਨੂੰ ਵਿਸ਼ੇਸ ਸਕੱਤਰ ਖੇਤੀ ਤੇ ਖੇਤੀ ਭਲਾਈ ਵਿਭਾਗ, ਮੋਹਿਤ ਤਿਵਾੜੀ (ਆਈ.ਆਰ.ਐੱਸ.) ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਤੇ ਨਿਆਂ। ਚਰਨਦੀਪ ਸਿੰਘ ਨੂੰ ਸੰਯੁਕਤ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਲਗਾਇਆ ਗਿਆ ਹੈ।









