ਦੇਸ਼ ‘ਚ ਕੋਰੋਨਾ ਦਾ ਕਹਿਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ‘ਚ ਇਸ ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਖ਼ਤਰਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤਕ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੀ ਇਨਫੈਕਸ਼ਨ ਸਪੀਡ ਹੋਰ ਵੇਰੀਐਂਟਸ ਨਾਲੋਂ ਕਾਫੀ ਜ਼ਿਆਦਾ ਹੈ। ਇਸ ਦੇ ਮੱਦੇਨਜ਼ਰ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਦੇ ਨਾਲ ਹੀ 1 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਵੈਕਸੀਨ ਦੀ ਵਾਰੀ ਹੈ ਜੋ 3 ਜਨਵਰੀ ਤੋਂ ਸ਼ੁਰੂ ਹੋਵੇਗੀ।
ਦੁਨੀਆ ਤੋਂ ਵੱਖਰਾ ਨਵਾਂ ਸਾਲ, Punjab ਨਾਲੋਂ ਵੱਖਰਾ ਕਿਵੇਂ ਦਾ ਹੈ ਕਸ਼ਮੀਰੀ ਖਾਣਾ, ਵੇਖੋ Simranjot Makkar ਨਾਲ
ਦੇਸ਼ ਵਿਚ ਹੁਣ ਤਕ ਲਗਭਗ 90 ਫੀਸਦੀ ਯੋਗ ਲੋਕਾਂ ਨੂੰ ਐਂਟੀ-ਕੋਰੋਨਾ ਵੈਕਸੀਨ ਦੀ ਇੱਕ ਜਾਂ ਦੋ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਟੀਕਾਕਰਨ ਦੇ ਮਾਮਲੇ ਵਿਚ ਭਾਰਤ ਕਈ ਦੇਸ਼ਾਂ ਤੋਂ ਅੱਗੇ ਹੈ। ਹਾਲਾਂਕਿ ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਦੇਸ਼ ਵਿਚ ਬੂਸਟਰ ਡੋਜ਼ ਦੀ ਵੀ ਆਗਿਆ ਦਿੱਤੀ ਗਈ ਹੈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ਨਾਲ ਕੀਤੀ ਜਾਵੇਗੀ ਜਿਨ੍ਹਾਂ ਨੂੰ ਇਸਦੀ ਸਖ਼ਤ ਲੋੜ ਹੈ। 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹ ਡਾਕਟਰ ਦੀ ਸਲਾਹ ‘ਤੇ ਹੀ ਦਿੱਤਾ ਜਾਵੇਗਾ। ਦੂਜੇ ਪਾਸੇ ਜੇਕਰ ਅਸੀਂ 15-18 ਸਾਲ ਦੇ ਉਮਰ ਸਮੂਹ ਦੀ ਗੱਲ ਕਰੀਏ ਤਾਂ ਉਹ ਆਸਾਨੀ ਨਾਲ ਕੋਵਿਨ ਐਪ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਟੀਕਾਕਰਨ ਦੇ ਇਸ ਪੜਾਅ ਵਿਚ ਉਹ ਬੱਚੇ ਜਿਨ੍ਹਾਂ ਦਾ ਜਨਮ ਜਨਵਰੀ 2003 ਤੋਂ ਬਾਅਦ ਹੋਇਆ ਸੀ, ਉਹ ਟੀਕਾ ਲਗਵਾ ਸਕਣਗੇ। ਇਹ ਮਹਾਂਮਾਰੀ ਨੂੰ ਕਾਬੂ ਵਿਚ ਲਿਆਉਣ ਲਈ ਇਕ ਵੱਡੀ ਮੁਹਿੰਮ ਅਤੇ ਕਦਮ ਹੈ। ਓਮੀਕ੍ਰੋਨ ਦੇ ਖਤਰੇ ਦੇ ਮੱਦੇਨਜ਼ਰ ਕੇਂਦਰ ਵੱਲੋਂ ਇਸ ਨੂੰ 3 ਜਨਵਰੀ ਤੋਂ ਸ਼ੁਰੂ ਕਰਨ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਮੋਦੀ ਦੀ ਰੈਲੀ ‘ਚ ਕੁਰਸੀਆਂ ਰਹਿਣਗੀਆਂ ਖਾਲੀ? ਪੰਜਾਬ ਆਉਣ ‘ਤੇ ਪਿੰਡਾਂ ਵਾਲੇ ਮੋਦੀ ਦਾ ਇੰਝ ਕਰਨਗੇ ਸਵਾਗਤ
ਇਸ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਹੈ ਕਿ ਜੇਕਰ ਬੱਚੇ ਸੁਰੱਖਿਅਤ ਹਨ ਤਾਂ ਦੇਸ਼ ਦਾ ਭਵਿੱਖ ਸੁਰੱਖਿਅਤ ਹੈ! ਸ਼ਨਿਚਰਵਾਰ ਰਾਤ ਤਕ ਟੀਕਾਕਰਨ ਦੇ ਇਸ ਨਵੇਂ ਪੜਾਅ ਲਈ ਹੁਣ ਤਕ 3.15 ਲੱਖ ਤੋਂ ਵੱਧ ਬੱਚੇ ਰਜਿਸਟਰਡ ਹੋ ਚੁੱਕੇ ਹਨ। 3 ਜਨਵਰੀ ਤੋਂ ਇਨ੍ਹਾਂ ਬੱਚਿਆਂ ਨੂੰ ਭਾਰਤ ਬਾਇਓਟੈਕ ਕੰਪਨੀ ਵੱਲੋਂ ਤਿਆਰ ਕੋਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਇਸ ਦੀ ਦੂਜੀ ਖੁਰਾਕ 28 ਦਿਨਾਂ ਬਾਅਦ ਦਿੱਤੀ ਜਾਵੇਗੀ।









