ਕੇਂਦਰ ਸਰਕਾਰ ਨੇ ਕੋਵਿਡ-19 ਦੇ 2 ਨਵੇਂ ਟੀਕੇ ਤੇ ਇੱਕ ਐਂਟੀ ਵਾਇਰਲ ਦਵਾਈ ਦੀ ਐਂਮਰਜੈਸੀ ਸਥਿਤੀ ‘ਚ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਕੀਤਾ ਕਿ ਕੋਰੋਨਾ ਵੈਕਸੀਨ Corbevax ਅਤੇ Covovax ਅਤੇ ਐਂਟੀ-ਵਾਇਰਲ ਡਰੱਗ Molnupiravir ਨੂੰ ਐਮਰਜੈਂਸੀ ਵਿੱਚ ਵਰਤਿਆ ਜਾ ਸਕਦਾ ਹੈ। ਸਿਹਤ ਮੰਤਰੀ ਨੇ ਇੱਕ ਟਵੀਟ ਵਿੱਚ ਲਿਖਿਆ, ‘Corbevax ਵੈਕਸੀਨ ਭਾਰਤ ਦਾ ਪਹਿਲਾ ਸਵਦੇਸ਼ੀ ‘ਆਰਬੀਡੀ ਪ੍ਰੋਟੀਨ ਸਬ-ਯੂਨਿਟ’ ਟੀਕਾ ਹੈ। ਇਹ ਭਾਰਤ ਵਿੱਚ ਵਿਕਸਤ ਤੀਜਾ ਟੀਕਾ ਹੈ! ਇਸ ਨੂੰ ਹੈਦਰਾਬਾਦ ਸਥਿਤ ਬਾਇਓਲਾਜੀਕਲ-ਈ ਦੁਆਰਾ ਬਣਾਇਆ ਗਿਆ ਹੈ।
Congratulations India 🇮🇳
Further strengthening the fight against COVID-19, CDSCO, @MoHFW_INDIA has given 3 approvals in a single day for:
– CORBEVAX vaccine
– COVOVAX vaccine
– Anti-viral drug MolnupiravirFor restricted use in emergency situation. (1/5)
— Dr Mansukh Mandaviya (@mansukhmandviya) December 28, 2021
ਇਸ ਦੇ ਨਾਲ ਹੀ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ, ”Nanoparticle ਵੈਕਸੀਨ, ਕੋਵੋਵੈਕਸ ਸੀਰਮ ਇੰਸਟੀਚਿਊਟ ਆਫ ਇੰਡੀਆ, ਪੁਣੇ ਦੁਆਰਾ ਨਿਰਮਿਤ ਕੀਤਾ ਜਾਵੇਗਾ। ਐਂਟੀਵਾਇਰਲ ਡਰੱਗ ਮੋਲਨੂਪੀਰਾਵੀਰ ਹੁਣ ਦੇਸ਼ ਦੀਆਂ 13 ਕੰਪਨੀਆਂ ਵੱਲੋਂ ਬਣਾਈਆਂ ਜਾਣਗੀਆਂ। ਇਸਦੀ ਵਰਤੋਂ ਐਮਰਜੈਂਸੀ ਸਥਿਤੀਆਂ ਵਿੱਚ ਬਾਲਗ ਮਰੀਜ਼ਾਂ ਜਾਂ ਕੋਵਿਡ -19 ਦੇ ਉੱਚ ਜੋਖਮ ਵਾਲੇ ਮਰੀਜ਼ਾਂ ਦੇ ਇਲਾਜ ਲਈ ਨਿਯਮਿਤ ਸ਼ਰਤਾਂ ਦੇ ਨਾਲ ਕੀਤੀ ਜਾਵੇਗੀ।
Molnupiravir, an antiviral drug, will now be manufactured in the country by 13 companies for restricted use under emergency situation for treatment of adult patients with COVID-19 and who have high risk of progression of the disease. (4/5)
— Dr Mansukh Mandaviya (@mansukhmandviya) December 28, 2021









