ਸੁਖਬੀਰ ਬਾਦਲ ਨੇ ਨਵਤੇਜ ਚੀਮਾ ‘ਤੇ ਤੰਜ ਕੱਸਦਿਆ ਕਹੀ ਇਹ ਗੱਲ

0
53

ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਕਰਕੇ ਇੱਕ-ਦੂਜੇ ’ਤੇ ਵੱਡੇ-ਵੱਡੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਗੁਰੂ ਨਗਰੀ ਸੁਲਤਾਨਪੁਰ ਲੋਧੀ ’ਚ ਵੱਡੀ ਰੈਲੀ ਕੀਤੀ। ਇਸ ਰੈਲੀ ਦੌਰਾਨ ਜਿੱਥੇ ਸੁਖਬੀਰ ਬਾਦਲ ਨੇ ਚੰਨੀ ਸਰਕਾਰ ’ਤੇ ਹਮਲੇ ਬੋਲੇ, ਉਥੇ ਹੀ ਵਿਧਾਇਕ ਨਵਤੇਜ ਸਿੰਘ ਚੀਮਾ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਨਵਤੇਜ ਚੀਮਾ ਨੂੰ ਸਭ ਤੋਂ ਵੱਡਾ ਡਿਕਟੇਟਰ ਦੱਸਿਆ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਦੋਂ ਵੀ ਕਾਂਗਰਸੀਆਂ ਦਾ ਰਾਜ ਪੰਜਾਬ ’ਚ ਆਇਆ ਹੈ ਤਾਂ ਇਨ੍ਹਾਂ ਨੇ ਪੰਜਾਬ ਨੂੰ ਸਿਰਫ਼ ਲੁੱਟਿਆ ਹੀ ਹੈ। ਇਨ੍ਹਾਂ ਦੇ ਵਿਧਾਇਕ ਆਪਣੇ ਆਪ ਨੂੰ ਇੰਝ ਸਮਝਦੇ ਹਨ ਕਿ ਪਤਾ ਨਹੀਂ ਜਿਵੇਂ ਸਾਰਾ ਕੁਝ ਹੀ ਇਨ੍ਹਾਂ ਦਾ ਹੋਵੇ। 5 ਸਾਲਾਂ ’ਚ ਸਿਰਫ਼ ਗੁੰਡਾਗਰਦੀ ਦਾ ਰਾਜ, ਮਾਫ਼ੀਆ ਦਾ ਰਾਜ, ਲੁੱਟਖੋਹ ਦਾ ਰਾਜ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਵਿਧਾਇਕ ਪੁਲਸ ਦੀ ਵਰਤੋਂ ਇੰਝ ਕਰਦੇ ਹਨ, ਜਿਵੇਂ ਆਪਣੀ ਫ਼ੌਜ ਹੋਵੇ।

ਰਾਜਾ ਵੜਿੰਗ ਦੀ ਰੈਲੀ ‘ਚ ਸਰਕਾਰੀ ਬੱਸਾਂ ਦੀ ਵਰਤੋਂ? ਕੀ ਉੱਡ ਰਹੀਆਂ ਨਿਯਮਾਂ ਦੀਆਂ ਧੱਜੀਆਂ?

ਇਸ ਦੇ ਨਾਲ ਸੁਖਬੀਰ ਬਾਦਲ ਨੇ ਨਵਤੇਜ ਚੀਮਾ ’ਤੇ  ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜਿੰਨੀ ਗੁੰਡਾਗਰਦੀ ਉਨ੍ਹਾਂ ਨੇ ਕੀਤੀ, ਜਿੰਨੇ ਧੱਕੇ ਉਨ੍ਹਾਂ ਨੇ ਕੀਤੇ ਅਤੇ ਜਿੰਨੇ ਵੀ ਸਾਡੇ ਵਰਕਰਾਂ ’ਤੇ ਝੂਠੇ ਪਰਚੇ ਦਰਜ ਕੀਤੇ ਹਨ, ਉਨ੍ਹਾਂ ਦਾ ਇਨਸਾਫ਼ ਸਾਡੀ ਸਰਕਾਰ ਆਉਣ ਵੇਲੇ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਅਕਾਲੀ-ਬਸਪਾ ਦੀ ਸਰਕਾਰ ਬਣਨ ’ਤੇ ਦੋ ਮਹੀਨਿਆਂ ਦੇ ਵਿੱਚ ਵਰਕਰਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦਾ ਵਿਧਾਇਕ ਚੀਮਾ ਤਾਂ ਲੋਕਾਂ ਨੂੰ ਲੁੱਟਣ ’ਤੇ ਲੱਗਿਆ ਹੋਇਆ ਹੈ। ਸਭ ਤੋਂ ਵੱਡਾ ਰੇਤ ਮਾਫ਼ੀਆ ਤਾਂ ਇਹ ਆਪ ਹੈ। ਇਹ ਵਿਧਾਇਕ ਨਹੀਂ ਸਗੋਂ ਇਕ ਡਿਕਟੇਟਰ ਬਣਿਆ ਫਿਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਉਨ੍ਹਾਂ ਦੀ ਸਰਕਾਰ ਬਣੇਗੀ ਸਭ ਤੋਂ ਪਹਿਲਾਂ ਇਕ ਕਮਿਸ਼ਨ ਬਿਠਾਇਆ ਜਾਵੇਗਾ, ਜੋ ਦੋ ਮਹੀਨਿਆਂ ਦੇ ਅੰਦਰ ਪੂਰੇ ਪੰਜਾਬ ਵਿਚ ਜਿੱਥੇ-ਜਿੱਥੇ ਵੀ ਝੂਠੇ ਪਰਚੇ ਦਰਜ ਕੀਤੇ ਗਏ, ਉਨ੍ਹਾਂ ਦੀ ਲਿਸਟ ਬਣਾਏਗਾ ਅਤੇ ਜਿਹੜੇ ਅਫ਼ਸਰਾਂ ਨੇ ਝੂਠੇ ਪਰਚੇ ਸਾਡੇ ਵਰਕਰਾਂ ’ਤੇ ਕੀਤੇ ਹਨ, ਉਨ੍ਹਾਂ ਅਫ਼ਸਰਾਂ ਨੂੰ ਡਿਸਮਿਸ ਕਰਕੇ ਨੌਕਰੀ ’ਚੋਂ ਕੱਢਿਆ ਜਾਵੇਗਾ ਅਤੇ ਜਿਹੜੇ ਕਾਂਗਰਸੀ ਨੇ ਕਰਵਾਏ ਹੋਣਗੇ, ਉਹ ਵੀ ਅੰਦਰ ਜਾਵੇਗਾ।

ਇਸ ਪਿੰਡ ਲੋਕ ਗੰਗੂ ਦਾ ਜ਼ਿਕਰ ਹੀ ਨਹੀਂ ਕਰਦੇ, ਆਖ਼ਿਰ ਪਿੰਡ ਖੇੜੀ ਕਿਵੇਂ ਪਹੁੰਚੇ ਸੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ

ਇਸ ਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਵਿਖੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪੰਜਾਬ ਅੰਦਰ ਸਿੱਖਿਆ ਦਾ ਨਵਾਂ ਢਾਂਚਾ ਲਿਆਂਦਾ ਜਾਵੇਗਾ। ਇਥੇ ਇਹ ਵੀ ਦੱਸ ਦੇਈਏ ਕਿ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੇ ਹੱਕ ‘ਚ ਰੱਖੀ ‘ਫਤਹਿ ਰੈਲੀ’ ‘ਚ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਉਤੇ ਇਲਾਕਾ ਨਿਵਾਸੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।

ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸ਼ਬਦੀ ਹਮਲੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਚੰਨੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਇਕ ਸਕੂਲ, ਇਕ ਹਸਪਤਾਲ ਦੱਸ ਦੇਣ ਜਿਹੜਾ ਉਨ੍ਹਾਂ ਨੇ ਪੰਜਾਬ ਬਣਾਇਆ ਹੋਵੇ। ਕਾਂਗਰਸੀ 5 ਸਾਲ ਝੂਠ ’ਤੇ ਹੀ ਨਿਰਭਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ 5 ਸਾਲ ਕੈਪਟਨ ਅਮਰਿੰਦਰ ਸਿੰਘ ਨਹੀਂ ਵਿਖਾਈ ਦਿੱਤਾ ਅਤੇ ਹੁਣ ਦੋ ਕੁ ਮਹੀਨੇ ਪਹਿਲਾਂ ਕੈਪਟਨ ਨੂੰ ਲਾਹ ਕੇ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਅਤੇ ਹੁਣ ਕਾਂਗਰਸੀ ਵਿਖਾਉਣਾ ਚਾਹੁੰਦੇ ਹਨ ਕਿ ਅਸੀਂ ਤਾਂ ਦੁੱਧ ਦੇ ਧੋਤੇ ਹਾਂ ਅਤੇ ਸਾਰੇ ਪਾਪ ਕੈਪਟਨ ਨੇ ਕੀਤੇ ਹਨ। ਜਿਵੇਂ ਕੈਪਟਨ ਨੇ ਪਹਿਲਾਂ ਝੂਠੀ ਸਹੁੰ ਖਾ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ, ਉਵੇ ਹੀ ਹੁਣ ਚੰਨੀ ਸਾਬ੍ਹ ਵੱਡੇ-ਵੱਡੇ ਐਲਾਨ ਕਰ ਰਹੇ ਹਨ।

ਭਗਵੰਤ ਮਾਨ ਦਾ ਸਿੱਧੂ ਨੂੰ ਸਿੱਧਾ ਚੈਂਲੇਜ, ਥਾਂ ਵੀ, ਟਾਈਮ ਵੀ ਤੇ ਚੈਨਲ ਵੀ ਸਿੱਧੂ ਦਾ

ਉਨ੍ਹਾਂ ਕਿਹਾ ਕਿ ਤਕਰੀਬਨ 180 ਘੰਟੇ ਇਨ੍ਹਾਂ ਦੇ ਰਹਿ ਗਏ ਹਨ ਬਾਅਦ ’ਚ ਇਹ ਚੀਮਾ ਜਿਸ ਦੇ ਅੱਗੇ-ਪਿੱਛੇ ਪੁਲਿਸ ਵਾਲੇ ਰਹਿੰਦੇ ਹਨ, ਉਨ੍ਹਾਂ ਪੁਲਿਸ ਮੁਲਾਜ਼ਮਾਂ ਕੋਲ ਹੀ ਡਾਂਗ ਹੋਵੇਗੀ ਅਤੇ ਚੀਮਾ ਖੇਤਾ ’ਚ ਦੌੜਦਾ ਫਿਰੇਗਾ। ਪੰਜਾਬ ਕਾਂਗਰਸ ਨੇ 5 ਸਾਲ ਦੋ ਵੱਡੇ ਮੁੱਦਿਆਂ ’ਤੇ ਸਿਆਸਤ ਹੀ ਕੀਤੀ। ਇਕ ਤਾਂ ਬੇਅਦਬੀ ’ਤੇ ਸਿਆਸਤ ਕੀਤੀ, ਦੋਸ਼ੀਆਂ ਨੂੰ ਫੜਨ ਦੀ ਬਜਾਏ ਇਨ੍ਹਾਂ ਨੇ ਇਕੋ ਕੰਮ ਰੱਖਿਆ ਕਿ ਬਾਦਲਾਂ ਨੂੰ ਅੰਦਰ ਕਰਨਾ ਹੈ। ਜੇਕਰ ਅੱਜ ਦੋਸ਼ੀ ਫੜੇ ਹੁੰਦੇ ਤਾਂ ਜੋ ਵੀ ਸ੍ਰੀ ਦਰਬਾਰ ਸਾਹਿਬ ’ਚ ਹੋਇਆ, ਉਹ ਨਹੀਂ ਹੋਣਾ ਸੀ।

LEAVE A REPLY

Please enter your comment!
Please enter your name here