ਇਕਜੁੱਟ ਹੋ ਕੇ ਔਰਤਾਂ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲ ਸਕਦੀਆਂ ਹਨ: ਪ੍ਰਿਯੰਕਾ ਗਾਂਧੀ

0
51

ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਮੁਖੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਫਿਰਕਾਪ੍ਰਸਤੀ ਅਤੇ ਜਾਤੀਵਾਦ ਦੀ ਰਾਜਨੀਤੀ ’ਤੇ ਹਮਲਾ ਕਰਦੇ ਹੋਏ ਔਰਤਾਂ ਨੂੰ ਉਨ੍ਹਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ। ਉਨ੍ਹਾਂ ਨੇ ਔਰਤਾਂ ਨੂੰ ਉਨ੍ਹਾਂ ਦੇ ਵੋਟ ਦੀ ਤਾਕਤ ਨਾਲ ਬਦਲਾਅ ਲਿਆਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਔਰਤਾਂ ਇਕਜੁੱਟ ਹੋ ਕੇ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲ ਸਕਦੀਆਂ ਹਨ।

ਕੌਣ ਕਰਵਾ ਰਿਹੈ ਬੇਅਦਬੀ ਦੀਆਂ ਘਟਨਾਵਾਂ ? ਵੇਖੋ ਸੁਖਬੀਰ ਤੇ ਬੀਬਾ ਬਾਦਲ ਦਾ ਇਸ਼ਾਰਾ ਕਿੱਧਰ !

ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਦੀਆਂ ਸਾਰੀਆਂ ਔਰਤਾਂ ਇਕਜੁੱਟ ਹੋ ਜਾਣ ਤਾਂ ਅਸੀਂ ਦੇਸ਼ ਦੀ ਸਿਆਸਤ ਬਦਲਾਂਗੇ, ਇਹ ਅਸੰਭਵ ਨਹੀਂ ਹੈ। ਤੁਸੀਂ ਸਾਨੂੰ ਸ਼ਕਤੀ ਦਿਓ, ਅਸੀਂ ਤੁਹਾਨੂੰ ਸ਼ਕਤੀ ਦੇਵਾਂਗੇ, ਜਦੋਂ ਅਸੀਂ ਮਿਲ ਕੇ ਲੜਨ ਲਈ ਖੜ੍ਹੇ ਹੋ ਜਾਵਾਂਗੇ ਤਾਂ ਕੋਈ ਸਾਨੂੰ ਰੋਕ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਚੋਣਾਵੀ ਮੰਚਾਂ ਤੋਂ ਫਿਰਕਾਪ੍ਰਸਤੀ, ਜਾਤੀਵਾਦ ਸਿਖਾਇਆ ਜਾਂਦਾ ਹੈ। ਇਹ ਸਿਆਸਤ ਸਾਨੂੰ ਬੰਦ ਕਰਨੀ ਚਾਹੀਦੀ ਹੈ। ਸਾਨੂੰ ਚਾਹੀਦਾ ਹੈ ਕਿ ਆਪਣੇ ਭਵਿੱਖ ਦੀ ਸਿਆਸਤ, ਵਿਕਾਸ ਦੀ ਰਾਜਨੀਤੀ।

BIG BREAKING : ਕਪੂਰਥਲਾ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮ ਦੀ ਹੋਈ ਮੌਤ !

ਪ੍ਰਿਯੰਕਾ ਨੇ ਲੜਕੀ ਹਾਂ, ਲੜ ਸਕਦੀ ਹਾਂ ਨਾਅਰੇ ਨਾਲ ਔਰਤਾਂ ਨੂੰ ਰਾਜਨੀਤੀ ਵਿਚ ਅੱਗੇ ਆ ਕੇ ਆਪਣੀ ਲੜਾਈ ਖ਼ੁਦ ਲੜਨ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਹਰ ਪਾਸੇ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ, ਉਸ ਦਾ ਅਧਿਕਾਰ, ਉਸ ਦਾ ਹੱਕ ਨਹੀਂ ਮਿਲ ਰਿਹਾ ਹੈ। ਤੁਸੀਂ ਆਪਣੀ ਸ਼ਕਤੀ ਨੂੰ ਪਹਿਚਾਣੋ।

LEAVE A REPLY

Please enter your comment!
Please enter your name here