ਪੰਜਾਬ ਦੀ ਆਪ ਪਾਰਟੀ ਨੇ ਕਾਂਗਰਸ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿੱਚ ਚੰਨੀ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਟਵੀਟ ‘ਚ ਲਿਖਿਆ ਹੈ ਕਿ ‘ਗੰਗਾਧਰ ਹੀ ਸ਼ਕਤੀਮਾਨ ਹੈ!’ ਆਮ ਆਦਮੀ ਪਾਰਟੀ ਨੇ ਇਹ ਦੱਸਣਾ ਚਾਹਿਆ ਹੈ ਕਿ ਸੀ.ਐੱਮ. ਚੰਨੀ ਕੈਪਟਨ ਅਮਰਿੰਦਰ ਸਿੰਘ ਦਾ ਹੀ ਦੂਜਾ ਰੂਪ ਹਨ।
ਚੋਣਾਂ ਨੂੰ ਲੈ Action ‘ਚ Navjot Sidhu, CM Channi ਜਾਖੜ ਵੀ ਪਹੁੰਚੇ ਕਾਂਗਰਸ ਭਵਨ
ਇਸ ਤਸਵੀਰ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਦਿਖਾਈ ਦੇ ਰਹੇ ਸ਼ੀਸ਼ੇ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਦਿਖਾਈ ਦੇ ਰਹੇ ਹਨ। ਨਾਲ ਹੀ ਟਵੀਟ ਵਿੱਚ ਇੱਕ ਪੁਰਾਣੇ ਸੀਰੀਅਲ ‘ਸ਼ਕਤੀਮਾਨ’ ਦੇ ਕਿਰਦਾਰ ਦਾ ਜ਼ਿਕਰ ਕੀਤਾ, ਜਿਸ ਵਿੱਚ ਗੰਗਾਧਰ ਹੀ ਸ਼ਕਤੀਮਾਨ ਬਣਦਾ ਹੈ।
ਗੰਗਾਧਰ ਹੀ ਸ਼ਕਤੀਮਾਨ ਹੈ! pic.twitter.com/yVQKAe5WwJ
— AAP Punjab (@AAPPunjab) December 15, 2021
ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨਾਂ ਨੂੰ ਲੈ ਕੇ ਪਹਿਲਾਂ ਵੀ ਆਮ ਆਦਮੀ ਪਾਰਟੀ ਉਨ੍ਹਾਂ ‘ਤੇ ਸ਼ਬਦੀ ਤੇ ਟਵੀਟ ਰਾਹੀਂ ਹਮਲੇ ਕਰਦੀ ਰਹੀ ਹੈ। ਹੁਣ ਇਸ ਟਵੀਟ ਰਾਹੀਂ ਵੀ ਉਨ੍ਹਾਂ ਸੀ.ਐੱਮ. ਚੰਨੀ ਨੂੰ ਨਿਸ਼ਾਨਾ ਬਣਾਇਆ ਕਿ ਜਿਵੇਂ ਕੈਪਟਨ ਨੇ ਪੰਜਾਬ ਨਾਲ ਵਾਅਦੇ ਕਰਕੇ ਪੂਰੇ ਨਹੀਂ ਕੀਤੇ, ਹੁਣ ਉਸੇ ਪ੍ਰਕਾਰ ਚੰਨੀ ਵੀ ਐਲਾਨ ਕਰਕੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਤਾਂ ਕਰ ਰਹੇ ਹਨ ਪਰ ਇਹ ਵਾਅਦੇ ਪੂਰੇ ਹੋਣਗੇ ਜਾਂ ਨਹੀਂ ਇਸ ਦਾ ਕੁੱਝ ਵੀ ਪਤਾ ਨਹੀਂ।