ਉੱਤਰ ਪ੍ਰਦੇਸ਼ ‘ਚ ਲਖੀਮਪੁਰ ਖੀਰੀ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੀ ਰਿਪੋਰਟ ‘ਤੇ ਬੁੱਧਵਾਰ ਨੂੰ ਲੋਕ ਸਭਾ ‘ ਚ ਕਾਂਗਰਸ ਅਤੇ ਕੁੱਝ ਹੋਰ ਵਿਰੋਧੀ ਪਾਰਟੀਆਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਕਰੀਬ ਅੱਧੇ ਘੰਟੇ ਬਾਅਦ ਹੀ ਹੰਗਾਮਾ ਸ਼ੁਰੂ ਕਰ ਦਿੱਤਾ।ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਨੂੰ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਮੰਚ ਦੇ ਨੇੜੇ ਪਹੁੰਚ ਗਏ। ਕਈ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ‘ਸਾਨੂੰ ਇਨਸਾਫ਼ ਚਾਹੀਦਾ ਹੈ’, ‘ਮੰਤਰੀ ਦਾ ਅਸਤੀਫ਼ਾ ਲਓ’ ਅਤੇ ‘ਪ੍ਰਧਾਨ ਮੰਤਰੀ ਜਵਾਬ ਦਿਓ’ ਦੇ ਨਾਅਰੇ ਲਾਏ। ਮੁਲਤਵੀ ਦਾ ਨੋਟਿਸ ਸਾਬਕਾ ਕਾਂਗਰਸ ਪ੍ਰਧਾਨ ਅਤੇ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਅੱਜ ਸਵੇਰੇ ਐਸਆਈਟੀ ਦੀ ਰਿਪੋਰਟ ‘ਤੇ ਦਿੱਤਾ ਹੈ।
ਡਰੱਗ ਮਾਮਲੇ ਤੇ Bikram Majithia ਦੀ ਗਿਰਫਤਾਰੀ ਤੇ ਵੱਡਾ ਅਪਡੇਟ
ਸਦਨ ਦੇ ਵਿੱਚ ਹੰਗਾਮੇ ਦਰਮਿਆਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਨੂੰ ਅੱਗੇ ਵਧਾ ਦਿੱਤਾ। ਵਿਰੋਧੀ ਧਿਰ ਦੇ ਮੈਂਬਰਾਂ ਦੇ ਰੌਲੇ-ਰੱਪੇ ਦਰਮਿਆਨ ਰੇਲ ਮੰਤਰਾਲੇ ਅਤੇ ਖਪਤਕਾਰ ਮਾਮਲਿਆਂ ਅਤੇ ਖੁਰਾਕ ਮੰਤਰਾਲੇ ਨਾਲ ਸਬੰਧਤ ਸਪਲੀਮੈਂਟਰੀ ਸਵਾਲ ਪੁੱਛੇ ਗਏ ਅਤੇ ਸਬੰਧਤ ਵਿਭਾਗਾਂ ਦੇ ਮੰਤਰੀਆਂ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ। ਵਿਰੋਧੀ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕਰਦੇ ਹੋਏ ਬਿਰਲਾ ਨੇ ਕਿਹਾ, ”ਇਹ ਚੰਗਾ ਅਭਿਆਸ ਨਹੀਂ ਹੈ। ਪ੍ਰਸ਼ਨ ਕਾਲ ਜਾਰੀ ਰਹਿਣ ਦਿਓ। ਮੈਂ ਹੁਣ ਤੱਕ ਤੁਹਾਡੇ ਮੁਲਤਵੀ ਪ੍ਰਸਤਾਵ ਨੂੰ ਰੱਦ ਨਹੀਂ ਕੀਤਾ ਹੈ। ਤੁਸੀਂ ਲੋਕ ਮਾਣਯੋਗ ਹੋ, ਦੇਸ਼ ਦੇ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ। ਆਪਣੀ ਥਾਂ ਤੇ ਜਾ।”
Babbu Maan ਨੂੰ ਏਵੇਂ ਹੀ ਘੈਂਟ ਨੀ ਕਹਿੰਦੇ, Interview ਦੇ ਸ਼ੁਰੂ ‘ਚ ਪਾਇਆ ਭੰਗੜਾ, ਫੇਰ ਕੀਤੀ ਸਿਆਸਤ ਬਦਲਣ ਦੀ ਗੱਲ
ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਕਰਨ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਕਿਹਾ, ”ਅਧਿਕਾਰੀਆਂ ਦੇ ਨੇੜੇ ਜਾ ਕੇ ਨਾਅਰੇਬਾਜ਼ੀ ਕਰਨਾ ਠੀਕ ਨਹੀਂ ਹੈ… ਕੋਵਿਡ ਅਜੇ ਖਤਮ ਨਹੀਂ ਹੋਇਆ ਹੈ। ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਮੁੜ ਉਨ੍ਹਾਂ ਦੇ ਸਥਾਨਾਂ ‘ਤੇ ਜਾਣ ਲਈ ਕਿਹਾ। ਅੱਜ ਮਹਿੰਗਾਈ ਵਰਗੇ ਮੁੱਦੇ ‘ਤੇ ਵੀ ਚਰਚਾ ਹੋਣੀ ਹੈ। ਜੇਕਰ ਤੁਸੀਂ ਸਦਨ ਵਿੱਚ ਚਰਚਾ ਦੀ ਮੰਗ ਕਰਦੇ ਹੋ ਤਾਂ ਮੈਂ ਪੂਰਾ ਸਮਾਂ ਦਿੰਦਾ ਹਾਂ। ਜਦੋਂ ਤੁਹਾਡਾ ਮੁਲਤਵੀ ਪ੍ਰਸਤਾਵ ਰੱਦ ਹੋ ਜਾਂਦਾ ਹੈ, ਤੁਸੀਂ ਮੁੱਦਾ ਉਠਾਉਂਦੇ ਹੋ। ਜੇਕਰ ਪ੍ਰਸ਼ਨ ਕਾਲ ਚੱਲਣ ਦਿੱਤਾ ਜਾਂਦਾ ਹੈ ਤਾਂ ਮੈਂ ਇਸ ਮੁੱਦੇ ਨੂੰ ਉਠਾਉਣ ਦਾ ਮੌਕਾ ਦੇਵਾਂਗਾ।