ਲਸਣ ਹਾਰਟ ਅਟੈਕ ਦਾ ਘਟਾਉਂਦਾ ਹੈ ਖ਼ਤਰਾ, ਜਾਣੋ ਕਿਵੇਂ ?

0
82

ਆਮ ਤੌਰ ’ਤੇ ਖਾਣੇ ’ਚ ਤੜਕਾ ਲਾਉਣ ਜਾਂ ਗ੍ਰੇਵੀ ਬਣਾਉਣ ਲਈ ਵਰਤਿਆ ਜਾਂਦਾ ਲਸਣ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ ਇਹ ਕਿਸੇ ਵੀ ਬੇਜਾਨ ਸਬਜ਼ੀ ਦੇ ਸੁਆਦ ਨੂੰ ਜਾਨਦਾਰ ਬਣਾ ਦਿੰਦਾ ਹੈ ਇਸ ਵਿੱਚ ਅਜਿਹੇ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ।

ਆਯੁਰਵੇਦ ’ਚ ਤਾਂ ਲਸਣ ਨੂੰ ਇਕ ਔਸ਼ਧੀ ਮੰਨਿਆ ਗਿਆ ਹੈ। ਹਾਈ ਬੀਪੀ ਤੋਂ ਛੁਟਕਾਰਾ – ਲਸਣ ਖਾਣ ਨਾਲ ਹਾਈ ਬੀਪੀ ਤੋਂ ਆਰਾਮ ਮਿਲਦਾ ਹੈ। ਲਸਣ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ ’ਚ ਕਾਫੀ ਮਦਦਗਾਰ ਹੈ। ਹਾਈ ਬੀਪੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਦਿਲ ਰਹੇਗਾ ਸਿਹਤਮੰਦ – ਲਸਣ ਦਿਲ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਲਸਣ ਖਾਣ ਨਾਲ ਖੂਨ ’ਚ ਜਮਾਅ ਨਹੀਂ ਹੁੰਦਾ ਅਤੇ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

ਜਿੱਤ ਤੇ ਘਰ ਵਾਪਸੀ ਦੇ ਐਲਾਨ ਤੋਂ ਬਾਅਦ ਫਿਰ ਸਜੀ ਸਿੰਘੂ ਦੀ ਸਟੇਜ, ਗਦ ਗਦ ਕਰ ਉੱਠੇ ਕਿਸਾਨ, ਦੇਖੋ Live। On Air

ਲਸਣ ਅਤੇ ਸ਼ਹਿਦ ਦੇ ਮਿਸ਼ਰਣ ਨੂੰ ਖਾਣ ਨਾਲ ਦਿਲ ਤਕ ਜਾਣ ਵਾਲੀਆਂ ਧਮਨੀਆਂ ’ਚ ਜਮਾ ਚਰਬੀ ਨਿਕਲ ਜਾਂਦੀ ਹੈ। ਜਿਸ ਨਾਲ ਬਲੱਡ ਸਰਕੁਲੇਸ਼ਨ ਠੀਕ ਤਰ੍ਹਾਂ ਨਾਲ ਦਿਲ ਤਕ ਪਹੁੰਚਦਾ ਹੈ। ਸਰਦੀ-ਖਾਂਸੀ ਤੋਂ ਆਰਾਮ – ਲਸਣ ਸਾਹ ਸਬੰਧੀ ਬੀਮਾਰੀਆਂ ਦੀ ਰੋਕਥਾਮ ’ਚ ਸਹਾਈ ਹੈ। ਸਰਦੀ-ਜ਼ੁਕਾਮ, ਖਾਂਸੀ, ਅਸਥਾਮ ਨਿਮੋਨੀਆ ਦੇ ਇਲਾਜ ’ਚ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਡਾਈਜੇਸ਼ਨ ਹੋਵੇਗਾ ਬਿਹਤਰ – ਲਸਣ ’ਚ ਤੁਹਾਡੇ ਡਾਈਜੇਸ਼ਨ ਸਿਸਟਮ ਨੂੰ ਠੀਕ ਰੱਖਣ ਦੀ ਤਾਕਤ ਹੁੰਦੀ ਹੈ। ਖਾਲੀ ਪੇਟ ਲਸਣ ਦੀਆਂ ਕਲੀਆਂ ਚਬਾਉਣ ਨਾਲ ਤੁਹਾਡਾ ਡਾਈਜੇਸ਼ਨ ਚੰਗਾ ਰਹਿੰਦਾ ਹੈ ਅਤੇ ਭੁੱਖ ਵੀ ਲੱਗਦੀ ਹੈ।

“ਜਿੱਤ ਦੀ ਖੁਸ਼ੀ ਵੀ ਤੇ ਸ਼ਹੀਦ ਕਿਸਾਨਾਂ ਦਾ ਦਰਦ ਵੀ”, ਅੰਦੋਲਨ ਦਾ ਹਿੱਸਾ ਬਣੀ ਮਾਤਾ ਨੇ ਕੀਤੇ ਦੁੱਖ ਸੁੱਖ ਸਾਂਝੇ

ਪੇਟ ਦੀਆਂ ਬੀਮਾਰੀਆਂ – ਪੇਟ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਡਾਇਰੀਆ ਅਤੇ ਕਬਜ਼ ਦੀ ਰੋਕਥਾਮ ’ਚ ਲਸਣ ਬੇਹੱਦ ਉਪਯੋਗੀ ਹੈ। ਪਾਣੀ ਉਬਾਲ ਕੇ ਉਸ ’ਚ ਲਸਣ ਦੀਆਂ ਕਲੀਆਂ ਪਾ ਲਓ। ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਅਤੇ ਕਬਜ਼ ਤੋਂ ਆਰਾਮ ਮਿਲੇਗਾ। ਇੰਨਾਂ ਹੀ ਨਹੀਂ ਲਸਣ ਸਰੀਰ ਦੇ ਅੰਦਰ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢਣ ਦਾ ਕੰਮ ਕਰਦਾ ਹੈ।

LEAVE A REPLY

Please enter your comment!
Please enter your name here