ਕੋਰੋਨਾ ਦੇ ਨਵੇਂ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਓਮੀਕਰੋਨ ਦਾ ਇੱਕ ਮਰੀਜ਼ ਮਿਲਿਆ ਹੈ। ਇਹ ਦਿੱਲੀ ‘ਚ ਪਹਿਲਾਂ ਕੇਸ ਸਾਹਮਣੇ ਆਇਆ ਹੈ ਪਰ ਦੇਸ਼ ਅੰਦਰ ਅਜਿਹੇ ਮਰੀਜ਼ਾਂ ਦੀ ਕੁੱਲ ਗਿਣਤੀ ਪੰਜ ਤੱਕ ਪਹੁੰਚ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਤਨਜ਼ਾਨੀਆ ਤੋਂ ਆਇਆ ਵਿਅਕਤੀ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ (ਐੱਲ. ਐੱਨ. ਜੇ. ਪੀ.) ਹਸਪਤਾਲ ’ਚ ਦਾਖ਼ਲ ਹੈ। ਸਿਹਤ ਮੰਤਰੀ ਮੁਤਾਬਕ ਐੱਲ. ਐੱਨ. ਜੇ. ਪੀ. ਹਸਪਤਾਲ ’ਚ ਵਿਦੇਸ਼ ਤੋਂ ਆਏ 12 ਵਿਦੇਸ਼ੀ ਦਾਖ਼ਲ ਕੀਤੇ ਗਏ ਹਨ, ਉਨ੍ਹਾਂ ’ਚੋਂ 1 ਮਰੀਜ਼ ਓਮੀਕਰੋਨ ਵੇਰੀਐਂਟ ਤੋਂ ਪੀੜਤ ਨਿਕਲਿਆ ਹੈ। ਇਨ੍ਹਾਂ 12 ਲੋਕਾਂ ਦੇ ਕੋਰੋਨਾ ਨਮੂਨੇ ਜੀਨੋਮ ਸਿਕਵੇਂਸਿੰਗ ਲਈ ਭੇਜੇ ਗਏ ਸਨ, ਜਿਨ੍ਹਾਂ ’ਚੋਂ 11 ਲੋਕਾਂ ਨੂੰ ਆਮ ਕੋਰੋਨਾ ਹੈ ਪਰ 12ਵਾਂ ਵਿਅਕਤੀ ਓਮੀਕਰੋਨ ਪਾਜ਼ੇਟਿਵ ਨਿਕਲਿਆ।