1 ਦਸੰਬਰ ਤੋਂ ਹੋ ਸਕਦੇ ਹਨ ਕਿਹੜੇ- ਕਿਹੜੇ ਬਦਲਾਅ, ਜਾਣੋ

0
58

ਦਸੰਬਰ ਮਹੀਨੇ ‘ਚ ਕਈ ਅਹਿਮ ਬਦਲਾਅ ਹੋਣ ਜਾ ਰਹੇ ਹਨ। ਇਸ ਮਹੀਨੇ ਸਿਲੰਡਰ ਦੀਆਂ ਕੀਮਤਾਂ ਵਿਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਬੈਂਕਿੰਗ ਸੈਕਟਰ ਵਿਚ ਵੀ ਅਹਿਮ ਬਦਲਾਅ ਹੋਣ ਜਾ ਰਹੇ ਹਨ। 1 ਦਸੰਬਰ ਬੈਂਕਿੰਗ ਅਤੇ EPFO ​​ਸਮੇਤ ਕਈ ਨਿਯਮਾਂ ‘ਚ ਮਹੱਤਵਪੂਰਣ ਬਦਲਾਅ ਹੋਣ ਜਾ ਰਹੇ ਹਨ। ਇਸ ਦਾ ਅਸਰ ਆਮ ਆਦਮੀ ‘ਤੇ ਪਵੇਗਾ। ਆਓ ਜਾਣਦੇ ਹਾਂ ਇਨ੍ਹਾਂ ਬਾਰੇ..

ਆਧਾਰ UAN ਲਿੰਕ ਨਾ ਹੋਣ ‘ਤੇ PF ਦਾ ਪੈਸਾ ਰੁਕ ਜਾਵੇਗਾ

ਯੂਨੀਵਰਸਲ ਖਾਤਾ ਨੰਬਰ ਨੂੰ 30 ਨਵੰਬਰ ਤੱਕ ਆਧਾਰ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ। ਅਜਿਹੇ ‘ਚ ਜੇਕਰ ਤੁਸੀਂ 30 ਨਵੰਬਰ ਤੱਕ ਅਜਿਹਾ ਨਹੀਂ ਕਰ ਪਾਉਂਦੇ ਹੋ ਤਾਂ 1 ਦਸੰਬਰ ਤੋਂ ਤੁਹਾਡੇ ਖਾਤੇ ‘ਚ ਕੰਪਨੀ ਵੱਲੋਂ ਆਉਣ ਵਾਲਾ ਯੋਗਦਾਨ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਆਧਾਰ ਕਾਰਡ ਨੂੰ ਲਿੰਕ ਨਹੀਂ ਕਰਦੇ ਹੋ ਤਾਂ ਤੁਹਾਨੂੰ ਈਪੀਐੱਫ ਖਾਤੇ ਤੋਂ ਪੈਸੇ ਕਢਵਾਉਣ ‘ਚ ਵੀ ਦਿੱਕਤ ਆ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਕਰਮਚਾਰੀ ਦਾ ਪ੍ਰੀਮੀਅਮ ਜਮ੍ਹਾ ਨਹੀਂ ਕੀਤਾ ਗਿਆ ਤਾਂ ਉਹ 7 ਲੱਖ ਰੁਪਏ ਤੱਕ ਦੇ ਬੀਮਾ ਕਵਰ ਦੇ ਲਾਭ ਤੋਂ ਵਾਂਝਾ ਹੋ ਜਾਵੇਗਾ।

SBI ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਦੇਣਾ ਹੋਵੇਗਾ ਚਾਰਜ

SBI ਉਪਭੋਗਤਾਵਾਂ ਨੂੰ ਅਗਲੇ ਮਹੀਨੇ ਤੋਂ ਕ੍ਰੈਡਿਟ ਕਾਰਡ ਰਾਹੀਂ ਖਰੀਦਦਾਰੀ ਕਰਨ ‘ਤੇ  ਥੋੜ੍ਹਾ ਖਰਚਾ ਦੇਣਾ ਪਵੇਗਾ। ਹਰ ਖਰੀਦ ‘ਤੇ 99 ਰੁਪਏ ਅਤੇ ਟੈਕਸ ਵੱਖਰੇ ਤੌਰ ‘ਤੇ ਅਦਾ ਕਰਨਾ ਹੋਵੇਗਾ। ਇਹ ਪ੍ਰੋਸੈਸਿੰਗ ਚਾਰਜ ਹੋਵੇਗਾ। SBI ਅਨੁਸਾਰ 1 ਦਸੰਬਰ, 2021 ਤੋਂ ਸਾਰੇ ਵਪਾਰੀ EMI ਟ੍ਰਾਂਜੈਕਸ਼ਨਾਂ ਨੂੰ ਪ੍ਰੋਸੈਸਿੰਗ ਚਾਰਜ ਅਤੇ ਟੈਕਸ ਵਜੋਂ 99 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਪੰਜਾਬ ਨੈਸ਼ਨਲ ਬੈਂਕ ਦੀਆਂ ਵਿਆਜ ਦਰਾਂ ਵਿੱਚ ਬਦਲਾਅ

ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ  ਨੇ ਖਾਤਾਧਾਰਕਾਂ ਨੂੰ ਝਟਕਾ ਦਿੱਤਾ ਹੈ। ਬੈਂਕ ਨੇ ਬਚਤ ਖਾਤੇ ‘ਤੇ ਮਿਲਣ ਵਾਲੀਆਂ ਵਿਆਜ ਦਰਾਂ ‘ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਨੇ ਬਚਤ ਖਾਤੇ ਦੀ ਵਿਆਜ ਦਰਾਂ ਨੂੰ 2.90 ਤੋਂ ਘਟਾ ਕੇ 2.80% ਪ੍ਰਤੀ ਸਾਲ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋਣਗੀਆਂ।

ਪੈਨਸ਼ਨਰਾਂ ਲਈ ਜ਼ਰੂਰੀ ਸੂਚਨਾ

ਸਰਕਾਰੀ ਪੈਨਸ਼ਨਰਾਂ ਲਈ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਨਵੰਬਰ ਹੈ। ਸਮਾਂ ਸੀਮਾ ਦੇ ਅੰਦਰ ਜੀਵਨ ਪੱਤਰ ਜਮ੍ਹਾਂ ਨਾ ਕਰਵਾਉਣ ਵਾਲੇ ਸਰਕਾਰੀ ਪੈਨਸ਼ਨਰਜ਼ ਨੂੰ ਪੈਨਸ਼ਨ ਮਿਲਣੀ ਬੰਦ ਹੋ ਜਾਵੇਗੀ। EPFO ਦੇ ਇੱਕ ਤਾਜ਼ਾ ਟਵੀਟ ਦੇ ਅਨੁਸਾਰ, ਸਰਕਾਰੀ ਪੈਨਸ਼ਨਰਾਂ ਨੂੰ 30 ਨਵੰਬਰ ਤੱਕ ਜੀਵਨ ਪੱਤਰ ਜਮ੍ਹਾਂ ਕਰਾਉਣਾ ਹੋਵੇਗਾ, ਜੋ ਇੱਕ ਸਾਲ ਲਈ ਵੈਧ ਹੋਵੇਗਾ।

ਮਾਚਸ ਦੀ ਕੀਮਤ ਹੋ ਜਾਵੇਗੀ ਦੁੱਗਣੀ

1 ਦਸੰਬਰ, 2021 ਤੋਂ ਤੁਹਾਨੂੰ ਮਾਚਸ ਦੀ ਇੱਕ ਡੱਬੀ ਲਈ 1 ਰੁਪਏ ਦੀ ਬਜਾਏ 2 ਰੁਪਏ ਖਰਚ ਕਰਨੇ ਪੈਣਗੇ। ਪਿਛਲੀ ਵਾਰ 2007 ਵਿੱਚ ਮਾਚਸ ਦੀ ਕੀਮਤ 50 ਪੈਸੇ ਤੋਂ ਵਧਾ ਕੇ 1 ਰੁਪਏ ਕੀਤੀ ਗਈ ਸੀ। ਕੀਮਤਾਂ ਵਧਣ ਦਾ ਕਾਰਨ ਮਾਚਿਸ ਬਣਾਉਣ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੈ।

ਗੈਸ ਸਿਲੰਡਰ ਦੀਆਂ ਕੀਮਤਾਂ

ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਰਕਾਰੀ ਤੇਲ ਕੰਪਨੀਆਂ ਐਲਪੀਜੀ ਸਿਲੰਡਰ ਦੀ ਕੀਮਤ ਦੀ ਸਮੀਖਿਆ ਕਰਦੀਆਂ ਹਨ। ਅਫਰੀਕਾ ‘ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਕੱਚੇ ਦੀ ਕੀਮਤ ‘ਚ ਵੱਡੀ ਗਿਰਾਵਟ ਆਈ ਹੈ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਆਈ ਹੈ। ਅਜਿਹੇ ‘ਚ ਉਮੀਦ ਹੈ ਕਿ 1 ਦਸੰਬਰ ਦੀ ਸਮੀਖਿਆ ‘ਚ LPG ਸਿਲੰਡਰ ਦੀ ਕੀਮਤ ‘ਚ ਕਮੀ ਆ ਸਕਦੀ ਹੈ।

LEAVE A REPLY

Please enter your comment!
Please enter your name here