ਸ਼ਰਾਬ ਦੇ ਨਸ਼ੇ ‘ਚ ਵਿਅਕਤੀ ਨੇ ਕੀਤਾ ਅਜੀਬ ਕਾਰਨਾਮਾ, ਪੁਲਿਸ ਨਾਲ ਲੱਗ ਕੇ ਖੁਦ ਨੂੰ ਰਿਹਾ ਲੱਭਦਾ

0
107

ਟਰਕੀ ਦੇ ਇਗਨੋਲ ਸ਼ਹਿਰ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਦੇ ਨਸ਼ੇ ‘ਚ ਟਰਕੀ ਦੇ ਇਗਨੋਲ ਸ਼ਹਿਰ ‘ਚ ਇੱਕ ਵਿਅਕਤੀ ਨੇ ਅਜਿਹਾ ਕਾਰਨਾਮਾ ਕੀਤਾ ਕਿ ਸਭ ਹੱਸ-ਹੱਸਕੇ ਲੋਟਪੋਟ ਹੋ ਗਏ। ਸ਼ਰਾਬ ਦੇ ਨਸ਼ੇ ‘ਚ ਵਿਅਕਤੀ ਨੇ ਪੁਲਿਸ ਨੂੰ ਕਈ ਘੰਟੇ ਪਰੇਸ਼ਾਨ ਕੀਤਾ। ਪੁਲਿਸ ਨੂੰ ਵੀ ਅਹਿਸਾਸ ਨਹੀਂ ਸੀ ਕਿ ਉਸ ਦੇ ਨਾਲ ਕੀ ਹੋ ਰਿਹਾ ਹੈ।ਉਹ ਸ਼ਖਸ ਖੁਦ ਨੂੰ ਹੀ ਪੁਲਿਸ ਦੇ ਨਾਲ ਘੰਟਿਆਂ ਬੱਧੀ ਲੱਭਦਾ ਰਿਹਾ।

ਟਰਕੀ ਦੇ ਉੱਤਰ-ਪੱਛਮੀ ਸੂਬੇ ਬਰਸਾ ਦੇ ਇਗਨੋਲ ਸ਼ਹਿਰ ਦਾ ਰਹਿਣ ਵਾਲਾ ਬੇਹਾਨ ਮੁਟਲੂ ਨਾਂਅ ਦਾ ਸ਼ਖਸ ਜੰਗਲ ‘ਚ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਉਹ ਜੰਗਲ ‘ਚ ਭਟਕ ਗਿਆ। ਸ਼ਖਸ ਦੀ ਪਤਨੀ ਨੇ ਉਸ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਫੋਨ ਨਹੀਂ ਲੱਗਾ। ਫਿਰ ਕੁੱਝ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਪਤਨੀ ਨੇ ਪੁਲਿਸ ਨੂੰ ਸੂਚਨਾ ਕਰਨਾ ਠੀਕ ਸਮਝਿਆ। ਇਸ ਤੋਂ ਬਾਅਦ ਪੁਲਿਸ ਸ਼ਖਸ ਦੀ ਤਲਾਸ਼ ‘ਚ ਜੁੱਟ ਗਈ।

ਉਸ ਸ਼ਖਸ ਨੂੰ ਲੱਭਣ ਪੁਲਿਸ ਜੰਗਲ ‘ਚ ਪਹੁੰਚੀ। ਇਸ ਦੌਰਾਨ ਉੱਥੇ ਬਚਾਅ-ਕਰਮੀਆਂ ਨੂੰ ਕੁੱਝ ਲੋਕਾਂ ਦਾ ਗਰੁੱਪ ਮਿਲਿਆ । ਪੁਲਿਸ ਨੇ ਇਸ ਗਰੁੱਪ ‘ਚ ਸ਼ਾਮਲ ਲੋਕਾਂ ਤੋਂ ਪੁੱਛਗਿਛ ਕੀਤੀ ਤਾਂ ਉਹ ਗਰੁੱਪ ਵੀ ਪੁਲਿਸ ਦੇ ਨਾਲ ਲਾਪਤਾ ਸ਼ਖਸ ਦੀ ਭਾਲ ‘ਚ ਜੁੱਟ ਗਿਆ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਜਿਸ਼ ਸ਼ਖਸ ਨੂੰ ਲੱਭ ਰਹੀ ਸੀ ਉਹ ਖੁਦ ਇਸ ਗਰੁੱਪ ‘ਚ ਸ਼ਾਮਿਲ ਸੀ ਤੇ ਉਹ ਖੁਦ ਨੂੰ ਲੱਭ ਰਿਹਾ ਸੀ। ਪਰ ਇੱਥੇ ਇਸ ਹਕੀਕਤ ਤੋਂ ਪੁਲਿਸ ਵੀ ਅਣਜਾਣ ਸੀ ਤੇ ਨਸ਼ੇ ‘ਚ ਧੁੱਤ ਸ਼ਖਸ ਨੂੰ ਵੀ ਇਸ ਗੱਲ ਦਾ ਪਤਾ ਨਾ ਲੱਗਾ।

ਫਿਰ ਜਿਵੇਂ ਹੀ ਪੁਲਿਸ ਨੇ ਬੇਹਾਨ ਮੁਟਲੂ ਨੂੰ ਲੱਭਦਿਆਂ ਉਸ ਦੇ ਨਾਂਅ ਨਾਲ ਆਵਾਜ਼ਾਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਉਹ ਬੋਲਿਆ ਮੈਂ ਇੱਥੇ ਹਾਂ। ਇਸ ਮਗਰੋਂ ਸਾਰੇ ਪੁਲਿਸ ਅਧਿਕਾਰੀ ਇੱਕ ਦੂਜੇ ਵੱਲ ਦੇਖਣ ਲੱਗੇ ਕਿ ਐਨੇ ਸਮੇਂ ਤੋਂ ਉਹ ਬੇਵਕੂਫੀ ਕਰ ਰਹੇ ਸਨ। ਜਿਸ ਸ਼ਖਸ ਨੂੰ ਲੱਭ ਰਹੇ ਸਨ ਉਹ ਉਨ੍ਹਾਂ ਦੇ ਨਾਲ ਹੀ ਤੁਰਿਆ ਫਿਰਦਾ ਹੈ।

LEAVE A REPLY

Please enter your comment!
Please enter your name here