ਪੋਰਸ਼ ਨੇ ਭਾਰਤ ’ਚ ਲਾਂਚ ਕੀਤੀ Macan Facelift Car

0
130

ਪੋਰਸ਼ ਇੰਡੀਆ ਨੇ ਭਾਰਤ ’ਚ Macan Facelift ਅਤੇ ਆਪਣੀ ਪਹਿਲੀ ਆਲ ਇਲੈਕਟ੍ਰਿਕ ਟਾਇਕਾਨ ਈ. ਵੀ. ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ ਕ੍ਰਮਵਾਰ : 83.21 ਲੱਖ ਅਤੇ 1.50 ਕਰੋੜ ਰੁਪਏ ਹੈ।

ਈ. ਵੀ. ਬੇਹੱਦ ਪਾਵਰਫੁਲ ਸਪੋਰਟਸ ਕਾਰ ਹੈ। ਜਿਸ ਨੂੰ ਕੰਪਨੀ ਨੇ ਟਾਇਕਾਨ, ਟਾਇਕਾਨ 4ਐੱਸ, ਟਰਬੋ ਅਤੇ ਟਰਬੋ ਐੱਸ. ਸਮੇਤ 4 ਵੈਰੀਐਂਟਸ ’ਚ ਪੇਸ਼ ਕੀਤਾ ਹੈ। ਇਸ ਦੇ ਬੇਸ ਵੈਰੀਐਂਟ ਨੂੰ ਛੱਡ ਕੇ ਬਾਕੀ 3 ਵੈਰੀਐਂਟ ’ਚ ਐਕਸਟ੍ਰਾ ਗਰਾਊਂਡ ਕਲੀਅਰੈਂਸ, ਗ੍ਰੇਵਲ ਮੋਡ ਅਤੇ 1200 ਲਿਟਰ ਰੀਅਰ ਕਾਰਗੋ ਸਪੇਸ ਐਡ ਕਰਦਾ ਹੈ। ਇਸ ਦੇ ਨਾਲ ਹੀ ਇਸ ਰੇਂਜ ਦੀ ਸਭ ਤੋਂ ਪਾਵਰਫੁੱਲ ਕਾਰ ਟਾਇਕਾਨ ਟਰਬੋ ਐੱਸ ਹੈ ਜੋ 761 ਪੀ. ਐੱਸ. ਤੱਕ ਦੀ ਪਾਵਰ ਜਨਰੇਟ ਕਰਦੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ 2.9 ਸਕਿੰਟ ’ਚ 0-100 ਕਿਲੋਮੀਟਰ/ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਸਕਦੀ ਹੈ।

ਜੇਕਰ ਮਕਾਨ ਫੇਸਲਿਫਟ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ’ਚ ਇਸ ਸਾਲ ਜੁਲਾਈ ’ਚ ਗਲੋਬਲੀ ਸ਼ੋਅਕੇਸ ਕੀਤਾ ਸੀ। ਕੰਪਨੀ ਨੇ ਮਕਾਨ ਨੂੰ 3 ਵੈਰੀਐਂਟ ’ਚ ਪੇਸ਼ ਕੀਤਾ ਗਿਆ ਹੈ, ਮਕਾਨ, ਮਕਾਨ ਐੱਸ ਅਤੇ ਮਕਾਨ ਜੀ. ਟੀ. ਐੱਸ.। ਇਸ ਤੋਂ ਇਲਾਵਾ ਮਕਾਨ ਨੂੰ 14 ਨਵੇਂ ਕਲਰਸ ’ਚ ਪੇਸ਼ ਕੀਤਾ ਗਿਆ ਹੈ। ਇਸ ’ਚ 195 ਕੇ. ਡਬਲਯੂ. ਯਾਨੀ ਕਿ 265 ਪੀ. ਐੱਸ. ਦੀ ਪਾਵਰ ਵਾਲਾ ਟਰਬੋਚਾਰਜ਼ਡ 4-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜਿਸ ਨਾਲ ਇਹ 6.2 ਸਕਿੰਟ ’ਚ 100 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਇਸ ਐਂਟਰੀ ਲੈਵਲ ਮਕਾਨ ਦੀ ਟੌਪ ਸਪੀਡ 232 ਕਿਲੋਮੀਟਰ/ਪ੍ਰਤੀ ਘੰਟਾ ਹੈ।

ਇਸ ਦੇ ਨਾਲ ਹੀ ਇਸ ਦਾ ਜੀ. ਟੀ. ਐੱਸ. ਵੈਰੀਐਂਟ 4.3 ਸਕਿੰਟ ’ਚ 100 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦਾ ਹੈ। ਇਸ ਵਿਚ 324 ਕੇ. ਡਬਲਯੂ. ਯਾਨੀ ਕਿ 440 ਪੀ. ਐੱਸ. ਦੀ ਪਾਵਰ ਵਾਲਾ 2.9-ਲਿਟਰ ਵੀ6 ਬਾਈਟਰਬੋ ਇੰਜਣ ਆਫਰ ਕੀਤਾ ਗਿਆ ਹੈ। ਗੱਲ ਇਸ ਦੇ ਮਿਡ ਵੈਰੀਐਂਟ ਮਕਾਨ ਐੱਸ ਦੀ ਕਰੀਏ ਤਾਂ ਇਸ ’ਚ 2.9-ਲਿਟਰ ਵੀ6 ਇੰਜਣ ਦਿੱਤਾ ਗਿਆ ਹੈ ਜੋ 280 ਕੇ. ਡਬਲਯੂ. ਯਾਨੀ ਕਿ 380 ਪੀ. ਐੱਸ. ਦੀ ਪਾਵਰ ਜਨਰੇਟ ਕਰਦਾ ਹੈ। ਇਹ 4.6 ਸਕਿੰਟ’ਚ 0-100 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ।

ਇਨ੍ਹਾਂ ਸਾਰੇ ਮਾਡਲਜ਼ ’ਚ ਪੋਰਸ਼ ਦਾ 7-ਸਪੀਡ, ਡਿਊਲ ਕਲੱਚ ਟ੍ਰਾਂਸਮਿਸ਼ਨ ਅਤੇ ਪੋਰਸ਼ ਦਾ ਟ੍ਰੈਕਸ਼ਨ ਮੈਨੇਜਮੈਂਟ ਆਲ-ਵ੍ਹੀਲ ਡ੍ਰਾਈਵ ਸਿਸਟਮ ਸਟੈਂਡਰਡ ਫੀਚਰ ਦੇ ਰੂਪ ’ਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੋਰਸ਼ ਦੇ ਡਾਇਨਾਮਿਕ ਲਾਈਟ ਸਿਸਟਮ ਦੇ ਨਾਲ ਐੱਲ. ਈ. ਡੀ. ਹੈੱਡਲਾਈਟ ਅਤੇ ਸਪੋਰਟੀ ਐਕਸਟੀਰੀਅਰ ਮਿਰਰ ਨੂੰ ਵੀ ਸਟੈਂਡਰਡ ਫੀਚਰ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਹੈ।

ਭਾਰਤ ’ਚ ਕੰਪਨੀ ਨੇ ਟਾਇਕਾਨ ਅਤੇ ਨਿਊ ਮਕਾਨ ਫੇਸਲਿਫਟ ਲਈ ਬੁਕਿੰਗਸ ਵੀ ਓਪਨ ਕਰ ਦਿੱਤੀ ਹੈ। ਹਾਲਾਂਕਿ ਇਸ ਦੀ ਡਲਿਵਰੀ ਅਗਲੇ ਸਾਲ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਪੋਰਸ਼ ਇੰਡੀਆ ਦੇ ਬ੍ਰਾਂਡ ਹੈੱਡ, ਮਨਾਲਿਟੋ ਵੁਜੀਸਿਕ ਨੇ ਇਸ ਮੌਕੇ ’ਤੇ ਕਿਹਾ ਕਿ ਮਹਾਂਮਾਰੀ  ਨਾਲ ਸੰਬੰਧਤ ਚੁਣੌਤੀਆਂ ਦੇ ਬਾਵਜੂਦ ਸਾਡੇ ਬ੍ਰਾਂਡ ਨੇ ਮਾਰਕੀਟ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੋਰਸ਼ ਨੂੰ ਦੇਸ਼ ’ਚ ਸਭ ਤੋਂ ਤੇਜ਼ੀ ਨਾਲ ਵਧਦੇ ਲਗਜ਼ਰੀ ਕਾਰ ਬ੍ਰਾਂਡਸ ’ਚੋਂ ਇੱਕ ਬਣਾ ਦਿੱਤਾ ਹੈ।

LEAVE A REPLY

Please enter your comment!
Please enter your name here