ਕਈ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਕਈ ਕਾਰਨ ਹਨ। ਵਿਗਿਆਨੀਆਂ ਨੇ ਰਾਤ ਨੂੰ ਦੁੱਧ ਪੀਣ ਦਾ ਨਵਾਂ ਕਾਰਨ ਦੱਸਿਆ ਹੈ। ਇਸ ਲਈ ਜੇਕਰ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਰਾਤ ਨੂੰ ਕੋਸਾ ਦੁੱਧ ਪੀਓ। ਇਹ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ।
ਚੀਨ ਦੀ ਨੈਸ਼ਨਲ ਨੈਚੁਰਲ ਸਾਇੰਸ ਫਾਊਂਡੇਸ਼ਨ ਦੀ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਖੋਜ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਕੋਸੇ ਦੁੱਧ ਨਾਲ ਇਨਸੌਮਨੀਆ ਦੀ ਸ਼ਿਕਾਇਤ ਤੋਂ ਰਾਹਤ ਮਿਲਦੀ ਹੈ।
ਦੁੱਧ ਇੰਸੌਮਨੀਆ ਤੋਂ ਕਿਵੇਂ ਛੁਟਕਾਰਾ ਪਾਉਂਦਾ ਹੈ ਖੋਜਕਰਤਾਵਾਂ ਦੇ ਅਨੁਸਾਰ, ਦੁੱਧ ਵਿੱਚ ਟ੍ਰਿਪਟੋਫੈਨ ਨਾਮਕ ਅਮੀਨੋ ਐਸਿਡ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਰਿਸਰਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਦੁੱਧ ‘ਚ ਪੇਪਟਾਇਡ ਕੈਸੀਨ ਹਾਈਡ੍ਰੋਲਾਇਜੇਟ ਵੀ ਪਾਇਆ ਜਾਂਦਾ ਹੈ, ਜੋ ਤਣਾਅ ਨੂੰ ਘੱਟ ਕਰਦਾ ਹੈ ਅਤੇ ਨੀਂਦ ਨੂੰ ਵੀ ਬਿਹਤਰ ਬਣਾਉਂਦਾ ਹੈ। ਇਹ ਦੋ ਚੀਜ਼ਾਂ ਮਿਲ ਕੇ ਅਨਸੌਮਨੀਆ ਦੀ ਸਮੱਸਿਆ ਨੂੰ ਦੂਰ ਕਰਦੀਆਂ ਹਨ।
ਇਸ ਸੰਬੰਧ ‘ਚ ਖੋਜਕਰਤਾ ਲਿਨ ਜ਼ੇਂਗ ਦਾ ਕਹਿਣਾ ਹੈ, ”ਅਸੀਂ ਇਹ ਪਤਾ ਕਰਨਾ ਚਾਹੁੰਦੇ ਸੀ ਕਿ ਦੁੱਧ ਨਾਲ ਨੀਂਦ ਦਾ ਕੋਈ ਸੰਬੰਧ ਹੈ ਜਾਂ ਨਹੀਂ। ਖੋਜ ਦੌਰਾਨ ਚੂਹੇ ‘ਤੇ ਨੀਂਦ ਦਾ ਟੈਸਟ ਕੀਤਾ ਗਿਆ। ਰਿਪੋਰਟ ‘ਚ ਪਾਇਆ ਗਿਆ ਕਿ ਦੁੱਧ ‘ਚ ਮੌਜੂਦ ਖਾਸ ਕਿਸਮ ਦੇ ਪੇਪਟਾਇਡ ਨੀਂਦ ਲਿਆਉਣ ‘ਚ ਮਦਦ ਕਰਦੇ ਹਨ।
ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘਟਾਉਂਦਾ ਹੈ
ਇੰਗਲੈਂਡ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦੇ ਖ਼ਤਰੇ ਨੂੰ 14 ਪ੍ਰਤੀਸ਼ਤ ਤੱਕ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਗਲਾਸ ਦੁੱਧ ਪੀਓ। ਜੋ ਲੋਕ ਰੋਜ਼ਾਨਾ ਇੱਕ ਗਲਾਸ ਦੁੱਧ ਪੀਂਦੇ ਹਨ, ਉਨ੍ਹਾਂ ਵਿੱਚ ਕੋਲੈਸਟ੍ਰੋਲ ਦਾ ਪੱਧਰ ਘੱਟ ਰਹਿੰਦਾ ਹੈ। ਇਸ ਲਈ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਜਦੋਂ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ ਤਾਂ ਧਮਨੀਆਂ ਵਿੱਚ ਰੁਕਾਵਟਾਂ ਬਣ ਜਾਂਦੀਆਂ ਹਨ। ਇਸ ਦੇ ਨਤੀਜੇ ਵਜੋਂ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।
ਇਸ ਦੇ ਨਾਲ ਹੀ ਲੋਕਾਂ ਵਿੱਚ ਇਹ ਵਿਸ਼ਵਾਸ ਹੈ ਕਿ ਦੁੱਧ ਪੀਣ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ ਪਰ ਨਵੀਂ ਖੋਜ ਵਿੱਚ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਘੱਟ ਜਾਂ ਵੱਧ ਦੁੱਧ ਪੀਣ ਨਾਲ ਸ਼ੂਗਰ ਹੋਣ ਦਾ ਕੋਈ ਸਬੂਤ ਨਹੀਂ ਹੈ। ਦੁੱਧ ਹੱਡੀਆਂ ਲਈ ਬਹੁਤ ਜ਼ਰੂਰੀ ਹੈ ਅਤੇ ਵਿਟਾਮਿਨ ਅਤੇ ਪ੍ਰੋਟੀਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ