ਸਿਨੇਮਾਘਰ, ਥੀਏਟਰ ਅਤੇ ਮਲਟੀਪਲੈਕਸ ਸੰਬੰਧੀ ਦਿੱਲੀ ਸਰਕਾਰ ਨੇ ਲਿਆ ਇਹ ਫੈਸਲਾ

0
115

ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਕੋਰੋਨਾ ਦੇ ਮਾਮਲੇ ਘਟਣ ਦੇ ਨਾਲ ਹੀ ਇਹ ਪਾਬੰਦੀ ਹੁਣ ਹੌਲੀ-ਹੌਲੀ ਖਤਮ ਹੋਣ ਲੱਗੀ ਹੈ। ਇਸ ਲਈ ਹੁਣ ਹੁਕਮ ਆਇਆ ਹੈ ਕਿ ਦਿੱਲੀ ਵਿੱਚ ਸਿਨੇਮਾਘਰ, ਥੀਏਟਰ ਅਤੇ ਮਲਟੀਪਲੈਕਸ 100 ਫੀਸਦੀ ਸੀਟਿੰਗ ਕੈਪੇਸਿਟੀ ਨਾਲ ਖੁੱਲ੍ਹ ਸਕਣਗੇ। DDMA ਨੇ ਇਸ ਨਾਲ ਸੰਬੰਧਿਤ ਰਸਮੀ ਹੁਕਮ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਸਿਨੇਮਾਘਰਾਂ ਨੂੰ ਸਿਰਫ 50 ਫੀਸਦੀ ਸੀਟਿੰਗ ਕੈਪੇਸਿਟੀ ਨਾਲ ਹੀ ਖੋਲ੍ਹ ਸਕਣ ਦੀ ਮਨਜ਼ੂਰੀ ਸੀ।

ਪਰ ਰੈਸਟੋਰੈਂਟ, ਬਾਰ, ਆਡੀਟੋਰੀਅਮ ਅਤੇ ਅਸੈਂਬਲੀ ਹਾਲ ਅਜੇ ਵੀ 50% ਸਮਰੱਥਾ ਨਾਲ ਕੰਮ ਕਰਨ ਦੇ ਯੋਗ ਹੋਣਗੇ ਕਿਉਂਕਿ ਕੋਰੋਨਾ ਕਾਰਨ ਕਈ ਪ੍ਰਕਾਰ ਦੀਆਂ ਪਾਬੰਦੀਆਂ ਲੱਗੀਆਂ ਸਨ। ਇਸ ਦੇ ਨਾਲ ਹੀ ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 100 ਤੋਂ ਵਧਾ ਕੇ 200 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 14348 ਨਵੇਂ ਮਾਮਲੇ ਸਾਹਮਣੇ ਆਏ ਹਨ।

LEAVE A REPLY

Please enter your comment!
Please enter your name here