ਚੰਗੀ ਨੀਂਦ ਆਉਣ ਲਈ ਦੁੱਧ ਤੇ ਕਾਜੂ ਤੋਂ ਬਣੀ ਡ੍ਰਿੰਕ ਦਾ ਕਰੋ ਇਸਤੇਮਾਲ, ਮਿਲੇਗਾ ਅਸਰਦਾਰ ਫਾਇਦਾ

0
61

ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਪੂਰੀ ਰਾਤ ਸਾਈਡ ਬਦਲਦੇ ਰਹਿੰਦੇ ਹਨ। ਇਸ ਪ੍ਰਕਾਰ ਅਜਿਹਾ ਕਰਦੇ ਹੀ ਉਨ੍ਹਾਂ ਦੀ ਪੂਰੀ ਰਾਤ ਬੀਤ ਜਾਂਦੀ ਹੈ। ਜਿਸ ਨਾਲ ਸਿਹਤ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।

ਕਈ ਲੋਕਾਂ ਦਾ ਮੰਨਣਾ ਹੈ ਕਿ ਰਾਤ ਨੂੰ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਦੁੱਧ ਤੋਂ ਬਣੀ ਇੱਕ ਡ੍ਰਿੰਕ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਖਤਮ ਹੋ ਜਾਵੇਗੀ। ਇਸ ਡਰਿੰਕ ਵਿੱਚ ਦੁੱਧ ਦੇ ਨਾਲ ਕਾਜੂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਪੀਣ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ। ਆਓ ਜਾਣਦੇ ਹਾਂ ਇਸ ਡਰਿੰਕ ‘ਚ ਕੀ ਖਾਸ ਹੈ ਅਤੇ ਇਸ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ।

ਮਸ਼ਹੂਰ ਪੋਸ਼ਣ ਵਿਗਿਆਨੀ ਰੁਜੁਤਾ ਦਿਵੇਕਰ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਦੁੱਧ ਅਤੇ ਕਾਜੂ ਨੂੰ ਮਿਲਾ ਕੇ ਤਿਆਰ ਕੀਤੇ ਗਏ ਡਰਿੰਕ ਨੂੰ ਪੀਣ ਬਾਰੇ ਦੱਸ ਰਹੀ ਹੈ। ਇਹ ਡਰਿੰਕ ਤੁਹਾਨੂੰ ਨਾ ਸਿਰਫ਼ ਊਰਜਾ ਦਿੰਦਾ ਹੈ, ਇਹ ਤੁਹਾਨੂੰ ਚੰਗੀ ਨੀਂਦ ਵੀ ਦੇ ਸਕਦਾ ਹੈ।

ਇਸ ਲਈ 3-4 ਕਾਜੂ ਲਓ ਅਤੇ ਉਨ੍ਹਾਂ ਨੂੰ ਇਕ ਕੱਪ ਦੁੱਧ ‘ਚ ਭਿਓ ਲਓ। ਉਨ੍ਹਾਂ ਨੂੰ 4-5 ਘੰਟਿਆਂ ਲਈ ਦੁੱਧ ਵਿੱਚ ਭਿੱਜੇ ਰਹਿਣ ਦਿਓ। ਭਿੱਜੇ ਹੋਏ ਕਾਜੂਆਂ ਨੂੰ ਲਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਓ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਦੁੱਧ ਦੇ ਵਿੱਚ ਪਾਉ। ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਖੰਡ ਵੀ ਪਾ ਸਕਦੇ ਹੋ। ਹੁਣ ਇਸ ਦੁੱਧ ਨੂੰ ਕੁੱਝ ਦੇਰ ਲਈ ਉਬਾਲ ਕੇ ਇੱਕ ਸਿਹਤਮੰਦ ਪੀਣ ਵਾਲਾ ਪਦਾਰਥ ਤਿਆਰ ਕਰੋ। ਜੇ ਤੁਸੀਂ ਇਸ ਡ੍ਰਿੰਕ ਨੂੰ ਸੌਣ ਵੇਲੇ ਪੀਂਦੇ ਹੋ, ਤਾਂ ਇਹ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਸਹਾਇਤਾ ਕਰੇਗਾ।

LEAVE A REPLY

Please enter your comment!
Please enter your name here