ਅਮਰੀਕਾ : ਕੈਲੇਫੋਰਨੀਆ ਦੇ ਰੇਲ ਯਾਰਡ ‘ਚ ਇੱਕ ਕਰਮਚਾਰੀ ਨੇ ਬੁੱਧਵਾਰ ਨੂੰ ਗੋਲੀਬਾਰੀ ਕੀਤੀ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਕਰਮਚਾਰੀ ਨੇ ਆਤਮਹੱਤਿਆ ਕਰ ਲਈ ਹੈ। ਗੋਲੀਬਾਰੀ ਸਵੇਰੇ ਕਰੀਬ 6:30 ਵਜੇ ‘ਵੈਲੀ ਟਰਾਂਸਪੋਰਟ ਅਥਾਰਿਟੀ’ ਦੀ ਦੋ ਇਮਾਰਤਾਂ ਵਿੱਚ ਹੋਈ। ਵੀਟੀਏ ਸਾਂਤਾ ਕਲਾਰਾ ਕਾਉਂਟੀ ਵਿੱਚ ਬੱਸ , ‘ਲਾਈਟ ਰੇਲ’ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦਾ ਹੈ। ਸਾਂਤਾ ਕਲਾਰਾ ਕਾਉਂਟੀ ਦੇ ਸ਼ੈਰਿਫ ਲਾਰੀ ਸਮਿਥ ਨੇ ਕਿਹਾ, “ਜਦੋਂ ਸਾਡੇ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਉਹ ਗੋਲੀਆਂ ਚਲਾ ਰਿਹਾ ਸੀ। ਬਾਅਦ ਵਿੱਚ ਉਸ ਨੇ ਆਪਣੀ ਜਾਨ ਲੈ ਲਈ।’’ ਘਟਨਾ ਵਿੱਚ ਜਖ਼ਮੀ ਹੋਏ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਖ਼ਬਰਾਂ ਅਨੁਸਾਰ ਦੱਸਿਆ ਜਾ ਰਿਹਾ ਕਿ ਹਮਲਾਵਰ ਦੀ ਪਹਿਚਾਣ 57 ਸਾਲ ਦਾ ਸੋਮ ਕੈਸੀਡੀ ਦੇ ਰੂਪ ਵਿੱਚ ਹੋਈ ਹੈ। ਉਹ ਵੀਏਟੀ ਲਈ 2012 ਤੋਂ ਕੰਮ ਕਰ ਰਿਹਾ ਸੀ। ਸ਼ੈਰਿਫ ਦੇ ਬੁਲਾਰੇ ਨੇ ਦੱਸਿਆ ਕਿ ਰੇਲ ਪਰਿਸਰ ਵਿੱਚ ਵਿਸਫੋਟਕ ਯੰਤਰਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਉੱਥੇ ਬੰਬ ਨਿਪਟਾਰਾ ਦਸਤੇ ਤਲਾਸ਼ੀ ਲੈ ਰਹੇ ਹਨ। ਲਾਸ਼ਾਂ ਵਿੱਚ ਵੀਟੀਏ ਦੇ ਕਰਮਚਾਰੀ ਸ਼ਾਮਿਲ ਹਨ, ਹਾਲਾਂਕਿ ਅਧਿਕਾਰੀਆਂ ਨੇ ਅਜੇ ਉਨ੍ਹਾਂ ਦੀ ਪਹਿਚਾਣ ਨਹੀਂ ਕੀਤੀ ਹੈ।