Slow Internet Speed ਹਰ ਇੱਕ ਨੂੰ ਪਰੇਸ਼ਾਨ ਕਰਦੀ ਹੈ। ਕੋਰੋਨਾ ਦੇ ਚਲਦਿਆਂ ਸਾਡੇ ‘ਚੋਂ ਜ਼ਿਆਦਾਤਰ ਲੋਕਾਂ ਨੇ ਘਰ ‘ਚ ਹੀ ਵਾਈ-ਫਾਈ ਲਗਾ ਲਏ ਹਨ ਤਾਂ ਕਿ ਕੰਮ ਆਸਾਨੀ ਕੀਤਾ ਜਾ ਸਕੇ। ਇਸ ਲਈ ਕੰਮ ਦੇ ਸਮੇਂ ਇੰਟਰਨੈੱਟ ਦੀ ਤੇਜ਼ੀ ਵਿੱਚ ਰੁਕਾਵਟ ਆਉਂਦੀ ਹੈ ਤਾਂ ਦਿੱਕਤ ਹੋ ਜਾਂਦੀ ਹੈ। ਜੇਕਰ ਤੁਹਾਨੂੰ ਵੀ ਵਾਈ-ਫਾਈ ਕੁਨੈਕਸ਼ਨ ਦੀ ਗਤੀ ਘੱਟ ਲਗਦੀ ਹੈ ਤਾਂ ਤੁਸੀ ਇਸ ਢੰਗ ਨੂੰ ਅਪਣਾ ਕੇ ਸਪੀਡ ਤੇਜ਼ ਕਰ ਸਕਦੇ ਹੋ….
ਵਾਈ-ਫਾਈ ਕੁਨੈਕਸ਼ਨ ਦੀ ਗਤੀ ਵਿਚ ਰੂਟਰ ਕਾਫੀ ਮਹੱਤਵਪੂਰਨ ਹੈ। ਜੇਕਰ ਇਹ ਸਹੀ ਥਾਂ ਨਾ ਰੱਖਿਆ ਜਾਵੇ ਤਾਂ ਸਿਗਲਨ ਸਹੀ ਨਹੀਂ ਫੜਦਾ, ਜਿਸ ਕਾਰਨ ਰਫ਼ਤਾਰ ਘਟ ਜਾਂਦੀ ਹੈ। ਦਰਅਸਲ ਵਾਈ-ਫਾਈ ਕੁਨੈਕਸ਼ਨ ਵਿੱਚ ਸਿਗਨਲ ਨੂੰ ਇਲੈਕਟ੍ਰੋਮੈਗਨਟਿਕ ਰੇਡੀਏਸ਼ਨ ਰਾਹੀਂ ਭੇਜਿਆ ਜਾਂਦਾ ਹੈ, ਜਿਹੜੀ ਕੁੱਝ ਆਬਜੈਕਟਸ ਰਾਹੀਂ ਰੁਕ ਜਾਂਦੀਆਂ ਹਨ ਤੇ ਕੁੱਝ ਆਬਜ਼ੈਕਟਸ ਨਾਲ ਪਾਸ ਹੋ ਜਾਂਦੀਆਂ ਹਨ।
ਰੂਟਰ ਨੂੰ ਜੇਕਰ ਘਰ ਵਿਚ ਇਲੈਕਟ੍ਰਾਨਿਕ ਸਾਮਾਨ ਨੇੜੇ ਲਾਇਆ ਜਾਂਦਾ ਹੈ ਤਾਂ ਸਿਗਨਲ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ। ਜੇਕਰ ਐਂਟੀਨਾ ਵਾਲਾ ਰੂਟਰ ਹੈ ਤਾਂ ਇਸਦਾ ਐਂਟੀਨਾ ਉਪਰ ਰੱਖੋ ਤਾਂ ਕਿ ਸਿਗਨਲ ਸਹੀ ਫੜ ਸਕੇ।
ਹਰ ਵਾਈ-ਫਾਈ ਉਤਾਪਦ ਇੱਕ ਨਿਸ਼ਚਤ ਰੇਂਜ ਵਾਲਾ ਹੁੰਦਾ ਹੈ। ਜੇਕਰ ਤੁਸੀਂ ਉਸ ਦੀ ਰੇਂਜ ਤੋਂ ਬਾਹਰ ਹੋ ਤਾਂ ਤੁਸੀਂ ਵਧੀਆ ਸਿਗਨਲ ਨਹੀਂ ਲੈ ਸਕਦੇ ਅਤੇ ਤੁਹਾਡੀ ਕਾਰਗੁਜਾਰੀ ਘੱਟ ਜਾਵੇਗੀ। ਇਸ ਲਈ ਤੁਸੀਂ ਰੇਂਜ ਐਕਸਟੈਂਡਰ ਦੀ ਵਰਤੋਂ ਕਰ ਸਕਦੇ ਹੋ ਜੋ ਕਿ ਰੂਟਰ ਤੋਂ ਸਿਗਨਲ ਲੈ ਕੇ ਦੂਰ ਤੱਕ ਭੇਜ ਦੇਵੇਗਾ।
ਗਤੀ ਵਧਾਉਣ ਲਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਾਈ-ਫਾਈ ਰੂਟਰ ਨੂੰ ਰੀਬੂਟ ਕਰ ਲਓ। ਜਿਵੇਂ ਹੀ ਤੁਸੀਂ ਇਸ ਨੂੰ ਰੀਬੂਟ ਕਰਦੇ ਹੋ ਤਾਂ ਇਸਦੀ ਪੁਰਾਣੀ ਮੈਮਰੀ ਸਾਫ ਹੋ ਜਾਂਦੀ ਹੈ ਅਤੇ ਸਾਰੀ ਤਾਜ਼ਾ ਜਾਣਕਾਰੀ ਅਪਡੇਟ ਹੁੰਦੀ ਹੈ।
ਇਸ ਦੇ ਨਾਲ ਹੀ ਸਭ ਤੋਂ ਮਹੱਤਵਪੂਰਨ ਇਹ ਹੈ ਕਿ fast Internet Speed ਪਾਉਣ ਲਈ ਤੁਸੀ ਆਪਣਾ ਵਾਈ-ਫਾਈ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਜ਼ਿਆਦਾ ਲੋਕਾਂ ਵੱਲੋਂ ਵਰਤੋਂ ਕਰਨ ਨਾਲ ਇਸ ਦੀ ਰਫ਼ਤਾਰ ਘੱਟ ਜਾਂਦੀ ਹੈ।