WhatsApp ਚੈਟਿੰਗ ਨੂੰ ਆਸਾਨ ਬਣਾਉਣ ਲਈ ਨਵੇਂ ਫੀਚਰਜ਼ ਜੋੜਦਾ ਰਹਿੰਦਾ ਹੈ। App ਨੂੰ ਸ਼ਾਨਦਾਰ ਬਣਾਉਣ ਵਾਲੇ ਅਪਡੇਟਸ ਵਿਚ End-to-end encrypted chat, Stories feature, Video ਦੇ ਨਾਲ-ਨਾਲ audio call ਤੇ ਮੀਡੀਆ ਸ਼ੇਅਰਿੰਗ ਸ਼ਾਮਲ ਹੈ। WhatsApp ਦੇ Top Upcoming Features ਜੋ ਇਸ ਨੂੰ ਹੋਰ ਬਿਹਤਰ ਬਣਾਉਣਗੇ।
iMessage ਤੇ Facebook Messenger ‘ਤੇ message reaction ਗੱਲਬਾਤ ਲਈ ਇਕ ਚੰਗਾ ਐਡੀਸ਼ਨ ਹੈ। WhatsApp ਨੂੰ ਵੀ ਜਲਦ ਹੀ ਇਹ ਫੀਚਰ ਮਿਲਣ ਵਾਲੀ ਹੈ। ਇਸ ਲਈ ਜੇ ਤੁਸੀਂ ਉੱਤਰ ਨਹੀਂ ਦੇਣ ਚਾਹੁੰਦੇ ਤਾਂ ਤੁਸੀਂ ਹੁਣ ਸਿਰਫ਼ emoji ਦੇ ਨਾਲ ਇਕ ਮੈਸੇਜ ‘ਤੇ reaction ਕਰ ਸਕਦੇ ਹੋ। ਇਹ ਸਹੂਲਤ ਗਰੁੱਪ ਚੈਟ ਵਿਚ ਵੀ ਉਪਲਬਧ ਹੋਵੇਗੀ, ਜਿਸ ਨਾਲ communication ਕਰਨਾ ਬਹੁਤ ਆਸਾਨ ਹੋ ਸਕਦਾ ਹੈ।
WhatsApp ‘ਤੇ ਜ਼ਿਆਦਾਤਰ ਸਮਾਂ chat window ‘ਤੇ ਬੀਤਦਾ ਹੈ ਤੇ ਐਪ ਅਨੁਭਵ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ। ਇਸ ਲਈ ਤੁਹਾਡੇ ਟੈਕਸਟ ਦੇ ਆਸ-ਪਾਸ ਦੇ ਗ੍ਰੀਨ ਬਬਲ ਨੂੰ ਇੱਕ ਨਵੇਂ WhatsApp ਅਪਡੇਟ ਦੇ ਮਾਧਿਅਮ ਨਾਲ ਇਸ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਲਈ ਫਿਰ ਤੋਂ ਡਿਜ਼ਾਇਨ ਕੀਤਾ ਜਾਵੇਗਾ।
ਐਂਡਰਾਇਡ ‘ਤੇ whatsap ਮੌਜੂਦਾ ਕਾਰਡ ਦੀ ਬਜਾਏ ਬਿਹਤਰ ਡਿਜ਼ਾਈਨ ਕੀਤਾ ਕਾਰਡ ਦਿਖਾਏਗਾ ਜੋ ਸਿਰਫ ਫੋਟੋਆਂ ਦਿਖਾਉਂਦਾ ਹੈ। ਦੁਬਾਰਾ ਡਿਜ਼ਾਇਨ ਕੀਤਾ ਗਿਆ ਕਾਰਡ ਸਿੱਧਾ ਕਾਲ, ਟੈਕਸਟ ਅਤੇ ਵੀਡਿੳ ਕਾਲ ਵਿਕਲਪ ਪੇਸ਼ ਕਰੇਗਾ। ਸਮੂਹ ਸੰਪਰਕ ਕਾਰਡ ਸਿਰਫ ਇੱਕ ਟੈਕਸਟ ਭੇਜਣ ਦਾ ਬਦਲ ਦੇਵੇਗਾ।