Sidhu ਛੱਡਣਗੇ ਜਿੱਦ ਜਾਂ ਨਿਯੁਕਤੀਆਂ ਦੇ ਵਿਰੋਧ ‘ਚ ਲੈਣਗੇ ਸਟੈਂਡ, ਫੈਸਲਾ ਅੱਜ

0
104

ਅੰਮ੍ਰਿਤਸਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀਆਂ ਗਈਆਂ 2 ਮਹੱਤਵਪੂਰਣ ਨਿਯੁਕਤੀਆਂ ਦੇ ਫੈਸਲੇ ਤੋਂ ਨਾਰਾਜ਼ ਹੋ ਕੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਆਪਣੀ ਜਿੱਦ ‘ਤੇ ਅੜੇ ਰਹਿੰਦੇ ਹਨ ਜਾਂ ਹਾਈਕਮਾਨ ਦੇ ਸਾਹਮਣੇ ਗੋਡੇ ਟੇਕਦੇ ਹੋਏ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੁੰਦੇ ਹਨ, ਇਸ ਗੱਲ ਦਾ ਖੁਲਾਸਾ ਅੱਜ ਹੋ ਜਾਵੇਗਾ ਸਿੱਧੂ ਅੱਜ ਕਾਂਗਰਸ ਜਨਰਲ ਸਕੱਤਰ ਵੇਣੁਗੋਪਾਲ ਅਤੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਦੇ ਸਾਹਮਣੇ ਦਿੱਲੀ ‘ਚ ਪੇਸ਼ ਹੋਣਗੇ।

ਉਥੇ ਹੀ ਸਿੱਧੂ ਦੇ ਅਸਤੀਫੇ ਤੋਂ ਬਾਅਦ ਵੀ ਸੀਐਮ ਚੰਨੀ ਨੇ ਡੀਜੀਪੀ ਅਤੇ ਐਡਵੋਕੇਟ ਜਰਨਲ ਦੀਆਂ ਨਿਯੁਕਤੀਆਂ ‘ਚ ਕੋਈ ਬਦਲਾਅ ਨਹੀਂ ਕੀਤਾ। ਮੁੱਖ ਮੰਤਰੀ ਦੇ ਨਾਲ – ਨਾਲ ਕਾਂਗਰਸ ਹਾਈਕਮਾਨ ਨੇ ਵੀ ਇਸ ਵਾਰ ਸਿੱਧੂ ਦੇ ਅਸਤੀਫੇ ‘ਤੇ ਆਪਣਾ ਸਖਤ ਰੁਖ਼ ਆਪਣਾ ਰੱਖਿਆ ਹੈ। ਸਿੱਧੂ ਦੇ ਅਸਤੀਫੇ ‘ਤੇ ਹਾਈਕਮਾਨ ਨੇ ਚੁੱਪੀ ਸਾਧੀ ਹੈ ਤਾਂ ਉਥੇ ਹੀ ਸਿੱਧੂ ਟਵੀਟ ਕਰ ਪ੍ਰਦੇਸ਼ ਸਰਕਾਰ ਲਈ ਚੁਣੌਤੀਆਂ ਪੈਦਾ ਕਰਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖਮੰਤਰੀ ਚੰਨੀ ਨੇ ਸਿੱਧੂ ਨੂੰ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਸਨੂੰ ਪੂਰਾ ਕਰਨ।

LEAVE A REPLY

Please enter your comment!
Please enter your name here