ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੀ ਤੀਜੀ ਲਹਿਰ ਦੇ ਡਰ ਦੇ ਵਿੱਚ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (DGCI) ਨੇ ਅੱਜ ਬੱਚਿਆਂ ਲਈ ਕੋਵੈਕਸਿਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ 2 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਕੋਵੈਕਸਿਨ ਦਾ ਟੀਕਾ ਲਗਾਇਆ ਜਾ ਸਕੇਂਗਾ। ਭਾਰਤ ਬਾਇਓਟੈਕ ਅਤੇ ICMR ਨੇ ਮਿਲ ਕੇ ਕੋਵੈਕਸਿਨ ਨੂੰ ਬਣਾਇਆ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਖਿਲਾਫ ਕਲੀਨਿਕਲ ਟ੍ਰਾਇਲਸ ਵਿੱਚ ਕੋਵੈਕਸਿਨ ਲਗਭਗ 78 ਫ਼ੀਸਦੀ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਖ਼ਬਰਾਂ ਦੇ ਅਨੁਸਾਰ, ਸਰਕਾਰ ਦੇ ਵੱਲੋਂ ਇਸ ਵੈਕਸੀਨ ਨੂੰ ਲੈ ਕੇ ਛੇਤੀ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੀ ਜਾਵੇਗੀ। ਬੱਚਿਆਂ ਨੂੰ ਕੋਵੈਕਸਿਨ ਦੀ ਦੋ ਡੋਜ ਦਿੱਤੀ ਜਾਵੇਗੀ ।