ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੇ ਵਿਚਕਾਰ ਵੱਡੀ ਰਾਹਤ ਦੀ ਖ਼ਬਰ ਆਈ ਹੈ। ਪ੍ਰਮੁੱਖ ਫਾਰਮਾ ਕੰਪਨੀਆਂ ਸਿਪਲਾ (Cipla) ਅਤੇ ਰੋਚੇ ਇੰਡੀਆ (Roche India) ਵੱਲੋਂ ਬਣਾਇਆ ਐਂਟੀਬਾਡੀ ਕਾਕਟੇਲ (Casirivimab and Imdevimab) ਦਾ ਪਹਿਲਾ ਬੈਚ ਭਾਰਤ ਵਿੱਚ ਉਪਲਬਧ ਹੋ ਗਿਆ ਹੈ। ਇਸ ਦੀ ਜਾਣਕਰੀ ਸਿਪਲਾ ਅਤੇ ਰੋਚੇ ਨੇ ਦਿੱਤੀ ਹੈ, ਨਾਲ ਇਹ ਵੀ ਕਿਹਾ ਗਿਆ ਕਿ ਇਹ ਕੋਰੋਨਾ ਖਿਲਾਫ ਲੜਨ ‘ਚ ਕੰਮ ਆਵੇਗੀ। ਕੋਰੋਨਾ ਵਾਇਰਸ ਵਿੱਚ ਪ੍ਰਭਾਵਸ਼ਾਲੀ, ਇਸ ਦਵਾਈ ਵਿੱਚ Casirivimab ਅਤੇ Imdevimab ਨਾਮਕ ਦੀਆਂ ਦੋ ਦਵਾਈਆਂ ਦੀ ਮਿਲਾਵਟ ਹੈ। ਇਹ ਦੋਵੇਂ ਐਂਟੀਬਾਡੀਜ਼ ਦਵਾਈਆਂ ਮਾਰੂ ਕੋਰੋਨਾ ਵਾਇਰਸ ‘ਤੇ ਵਧੀਆ ਪ੍ਰਭਾਵ ਪਾਉਂਦੀਆਂ ਹਨ। ਇਸ ਦੌਰਾਨ ਦੱਸਿਆ ਇਹ ਵੀ ਕਿਹਾ ਗਿਆ ਕਿ ਇਸ ਦੀ ਇਕ ਖੁਰਾਕ ਦਾ ਮੁੱਲ 59,750 ਰੁਪਏ ਹੈ।
ਸਿਪਲਾ ਅਤੇ ਰੋਚੇ ਨੇ ਇੱਕ ਬਿਆਨ ‘ਚ ਦੱਸਿਆ ਗਿਆ ਕਿ ਐਂਟੀਬਾਡੀ ਕਾਕਟੇਲ ਹੁਣ ਭਾਰਤ ਵਿੱਚ ਉਪਲਬਧ ਹੋ ਗਈ ਹੈ। ਇਸ ਦੀ ਦੂਜੀ ਖੇਪ ਅੱਧ ਜੂਨ ਤੱਕ ਦੇਸ਼ ਵਿੱਚ ਪਹੁੰਚ ਸਕੇਗੀ। ਕੁਲ ਇਹ 2,00,000 ਲਾਗ ਵਾਲੇ ਮਰੀਜ਼ਾਂ ਦਾ ਇਲਾਜ ਕਰ ਸਕਦਾ ਹੈ। 1,00,000 ਪੈਕ ਦੇ ਇੱਕ ਪੈਕਟ ਵਿਚ ਦੋ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।
ਰੋਚੇ ਵੱਲੋਂ ਵਿਕਸਤ ਕੀਤੀ ਗਈ ਇਸ ਕਾਕਟੇਲ Casirivimab ਅਤੇ Imdevimab ਨੂੰ ਭਾਰਤ ‘ਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਐਂਟੀਬਾਡੀ ਦਵਾਈ ਦੇ ਅੰਕੜਿਆਂ ਦੀ ਜਾਂਚ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਸ ਦੀ ਐਮਰਜੈਂਸੀ ਵਰਤੋਂ ਨੂੰ ਯੂਐਸ ਵਿੱਚ ਵੀ ਪ੍ਰਵਾਨਗੀ ਦਿੱਤੀ ਗਈ ਸੀ। ਐਂਟੀਬਾਡੀ ਕਾਕਟੇਲ ਕੋਰੋਨਾ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੀ ਗਈ ਸੀ।