ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਸੂਬੇ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ। ਸੀਐਮ ਚੰਨੀ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਲਾਂਚ ਕੀਤੀ ਹੈ, ਜਿਸਦੇ ਤਹਿਤ ਹੁਣ ਪਿੰਡਾਂ ਅਤੇ ਸ਼ਹਿਰਾਂ ‘ਚ ਲਾਲ ਡੋਰੇ ਦੇ ਅੰਦਰ ਰਹਿਣ ਵਾਲਿਆਂ ਨੂੰ ਮਾਲਿਕਾਨਾ ਹੱਕ ਦਿੱਤਾ ਜਾਵੇਗਾ। ਇਸਦੇ ਲਈ ਰਜਿਸਟਰੀ ਵੀ ਫ੍ਰੀ ਹੋਵੇਗੀ।
ਇਸ ਦੌਰਾਨ ਬਿਜਲੀ ਅਤੇ ਕੋਲੇ ਦੀ ਦਿੱਕਤ ਨੂੰ ਲੈ ਕੇ ਸੀਐਮ ਚੰਨੀ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵੀ ਕੋਲੇ ਦੀ ਦਿੱਕਤ ਝੱਲ ਰਿਹਾ ਹੈ ਅਤੇ ਇਸ ਵਜ੍ਹਾ ਨਾਲ ਬਿਜਲੀ ਉਤਪਾਦਨ ‘ਤੇ ਅਸਰ ਪੈ ਰਿਹਾ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਵਾਉਣਾ ਚਾਹੁੰਦਾ ਹਾਂ ਕਿ ਅਸੀਂ ਬਲੈਕਆਉਟ ਦੀ ਹਾਲਤ ਨਹੀਂ ਬਨਣ ਦੇਵਾਂਗੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਸੰਪਰਕ ਵਿੱਚ ਹਾਂ ਅਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਿਜਲੀ ਉਤਪਾਦਨ ਕਿਸੇ ਵੀ ਹਾਲ ‘ਚ ਨਾ ਰੁਕੇ। ਉਨ੍ਹਾਂ ਨੇ ਕਿਹਾ ਕਿ ਜੋ ਵੀ ਪਾਵਰ ਕੱਟ ਪੰਜਾਬ ‘ਚ ਲੱਗ ਰਹੇ ਹਨ ਉਹ ਜਾਣ – ਬੁੱਝਕੇ ਨਹੀਂ ਲਗਾਏ ਜਾ ਰਹੇ।