ਕੋਟਾ : ਕਾਂਗਰਸ ਦੇ ਇੱਕ ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 500 ਅਤੇ 2,000 ਰੁਪਏ ਦੇ ਨੋਟਾਂ ਤੋਂ ਮਹਾਤਮਾ ਗਾਂਧੀ (Mahatma Gandhi) ਦੀਆਂ ਤਸਵੀਰਾਂ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸੀ ਵਿਧਾਇਕ ਨੇ ਇਲਜ਼ਾਮ ਲਗਾਇਆ ਹੈ ਕਿ ਇਨ੍ਹਾਂ ਨੋਟਾਂ ਦਾ ਉਪਯੋਗ ਭ੍ਰਿਸ਼ਟਾਚਾਰ ‘ਚ ਹੋ ਰਿਹਾ ਹੈ।
ਰਾਜਸਥਾਨ ‘ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਸੂਬੇ ‘ਚ ਸੱਤਾਧਾਰੀ ਦਲ ਦੇ ਵਿਧਾਇਕ ਭਰਤ ਸਿੰਘ ਕੁੰਦਨਪੁਰ ਨੇ ਕਿਹਾ ਕਿ ਜਨਵਰੀ 2019 ਤੋਂ ਲੈ ਕੇ 31 ਦਸੰਬਰ, 2020 ਤੱਕ ਭ੍ਰਿਸ਼ਟਾਚਾਰ ਦੇ 616 ਮਾਮਲੇ ਦਰਜ ਕੀਤੇ ਗਏ, ਇਸਦੇ ਅਨੁਸਾਰ ਰੋਜ਼ਾਨਾ ਔਸਤਨ ਦੋ ਮਾਮਲੇ ਦਰਜ ਕੀਤੇ ਗਏ। ਮਹਾਤਮਾ ਗਾਂਧੀ ਦੇ 152ਵੇਂ ਜਨਮਦਿਵਸ ‘ਤੇ ਦੋ ਅਕਤੂਬਰ ਨੂੰ ਪ੍ਰਧਾਨ ਮੋਦੀ ਨੂੰ ਲਿਖੇ ਪੱਤਰ ‘ਚ ਉਨ੍ਹਾਂ ਨੇ ਨੋਟਾਂ ‘ਤੇ ਛਪੀ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਹਟਾਉਣ ਦੀ ਬੇਨਤੀ ਕੀਤੀ ਹੈ।