ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਿੱਚ ‘ਆਪ’ ਦਾ ਇੱਕ ਵਫਦ ਲਖਨਊ ਤੋਂ ਲਖੀਮਪੁਰ ਲਈ ਰਵਾਨਾ ਹੋ ਗਿਆ ਹੈ। ਵਫ਼ਦ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਬਲਜਿੰਦਰ ਕੌਰ, ਕੁਲਤਾਰ ਸੰਧਵਾਂ ਅਤੇ ਅਮਰਜੀਤ ਸੰਦੋਆ ਵੀ ਸ਼ਾਮਲ ਹਨ। ਵਫਦ ਲਖੀਮਪੁਰ ਪਹੁੰਚੇਗਾ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇਗਾ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਲਖੀਮਪੁਰ ਖੇੜੀ ਦੇ ਟਿਕੁਨੀਆ ਇਲਾਕੇ ਵਿੱਚ ਹਿੰਸਕ ਝੜਪ ਹੋਈ ਸੀ, ਜਿਸ ਵਿੱਚ 4 ਕਿਸਾਨ ਮਾਰੇ ਗਏ ਸਨ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜ੍ਹਾਈ ਸੀ। ਇਸ ਤੋਂ ਬਾਅਦ ਮਾਹੌਲ ਵਿਗੜ ਗਿਆ ਅਤੇ 4 ਭਾਜਪਾ ਵਰਕਰ ਵੀ ਮਾਰੇ ਗਏ। ਹਿੰਸਾ ਤੋਂ ਬਾਅਦ, ਪੂਰਾ ਯੂਪੀ ਇੱਕ ਰਾਜਨੀਤਿਕ ਅਖਾੜਾ ਬਣਿਆ ਹੋਇਆ ਹੈ।