ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਮੁਲਜ਼ਮ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ (Fugitive diamantaire Mehul Choksi) ਲਾਪਤਾ ਹੋ ਗਿਆ ਹੈ। ਭਾਰਤ ਤੋਂ ਭਗੌੜਾ ਹੋ ਕੇ ਚੋਕਸੀ ਕੈਰੇਬੀਆਈ ਟਾਪੂ ਦੇਸ਼ ਐਂਟੀਗੁਆ ਅਤੇ ਬਾਰਬੂਡਾ ਵਿਚ ਰਹਿ ਰਿਹਾ ਸੀ। ਐਂਟੀਗੁਆ ਦੀ ਪੁਲਿਸ ਉਸ ਦੀ ਭਾਲ ਵਿੱਚ ਜੁਟ ਗਈ ਹੈ।
ਐਂਟੀਗੁਆ ਤੋਂ ਸਥਾਨਕ ਖ਼ਬਰਾਂ ਤੋਂ ਤੁਰੰਤ ਬਾਅਦ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਚੋਕਸੀ ਨੇ ਐਂਟੀਗੁਆ ‘ਚ ਇਕ ਨਾਗਰਿਕ ਵਜੋਂ ਸ਼ਰਨ ਲਈ ਹੈ। ਵਕੀਲ ਨੇ ਕਿਹਾ ਕਿ ਉਹ ਸੋਮਵਾਰ ਨੂੰ ਟਾਪੂ ਦੇ ਦੱਖਣੀ ਹਿੱਸੇ ਵਿਚ ਇਕ ਮਸ਼ਹੂਰ ਰੈਸਟੋਰੈਂਟ ਵਿਚ ਰਾਤ ਦੇ ਖਾਣੇ ਤੇ ਜਾਣ ਲਈ ਆਪਣਾ ਘਰ ਛੱਡ ਗਿਆ ਸੀ। ਇਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ।
13,500 ਕਰੋੜ ਰੁਪਏ ਤੋਂ ਜ਼ਿਆਦਾ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਵਿੱਚ ਆਰੋਪੀ ਚੋਕਸੀ ਆਪਣੇ ਭਤੀਜੇ ਨੀਰਵ ਮੋਦੀ ਦੇ ਨਾਲ 4 ਜਨਵਰੀ, 2018 ਤੋਂ ਐਂਟੀਗੁਆ ਅਤੇ ਬਾਰਬੂਡਾ ਵਿੱਚ ਰਹਿ ਰਿਹਾ ਹੈ। ਚੋਕਸੀ ਨੇ ਨਿਵੇਸ਼ ਪ੍ਰੋਗਰਾਮ ਵੱਲੋਂ ਕੈਰੇਬੀਆਈ ਟਾਪੂ ਦੇਸ਼ ਐਂਟੀਗੁਆ ਅਤੇ ਬਾਰਬੂਡਾ ਦੀ ਨਾਗਰਿਕਤਾ ਲਈ ਹੈ।